ਨੰਨ੍ਹੀਂ ਛਾਂ ਤੇ ਭ੍ਰਿਸ਼ਟ ਸੰਪੱਤੀ ਦਾ ਪਰਛਾਵਾਂ - 27/02/2011

ਸਰਦਾਰਨੀ ਹਰਸਿਮਰਤ ਕੌਰ ਬਾਦਲ
ਸੰਸਦ ਮੈਂਬਰ (ਲੋਕ ਸਭਾ)
12 ਸਫਦਰਜੰਗ ਰੋਡ
ਨਵੀਂ ਦਿੱਲੀ

27 ਫਰਵਰੀ 2011

ਪਿਆਰੇ ਭੈਣ ਜੀ,

ਨੰਨ੍ਹੀਂ ਛਾਂ ਤੇ ਭ੍ਰਿਸ਼ਟ ਸੰਪੱਤੀ ਦਾ ਪਰਛਾਵਾਂ

‘ਮਾਰਚ 2011 ਨੂੰ ਗੁੜਗਾਓਂ ਵਿੱਖੇ ‘ਦ ਅਬਰਾੱਯ’ ਜਿਸ ਤੇ ਤੁਹਾਡੇ ਪਤੀ ਦੀ ਮਾਣਯੋਗ ਮਲਕੀਅਤ ਹੈ, ਖੁੱਲ ਜਾਣ ਨਾਲ ਯਕੀਨੀ ਤੌਰ ਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬੇਹਦ ਖੁਸ਼ੀ ਦਾ ਅਹਿਸਾਸ ਹੋਵੇਗਾ। 200 ਬੈਡਰੂਮਾਂ ਵਾਲਾ ਅਤੇ 1500 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਖੂਬਸੂਰਤ ਗਹਿਣਾ ਵੀ ਵੱਖੋ ਵੱਖਰੇ ਰੁਪਾਂ ਵਿੱਚ ਫੈਲੀ ਸੁਖਬੀਰ ਦੀ ਪੁੰਜੀ ਦਾ ਅਹਿਮ ਹਿੱਸਾ ਹੋ ਜਾਵੇਗਾ, ਜਿਸ ਦਾ ਓਹ ਸਿੱਧੇ ਅਤੇ ਅਸਿੱਧੇ ਤਰੀਕੇ ਨਾਲ ਸੁਆਮੀ ਬਣ ਬੈਠੇਗਾ। ਇਹ ਯਕੀਨੀ ਤੌਰ ਤੇ ਸੋਨੇ ਤੇ ਸੁਹਾਗਾ ਹੋਵੇਗਾ ਅਤੇ ਤੁਹਾਡੇ ਪਰਿਵਾਰ ਦੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਗਰੀਬੀ ਤੋਂ ਬਚਾਈ ਰੱਖੇਗਾ।

“ਦੇਸ਼ ਦੇ ਇੱਕਲੇ ਸ਼ਾਨਦਾਰ ਸਿਗਾਰ ਲਾਊਜ਼” ਨੂੰ ਪ੍ਰੋਤਸਾਹਨ ਦੇਣ ਲਈ ਤੁਹਾਡੇ ਪਤੀ ਅਕਾਲ ਤਖਤ ਨੂੰ ਸਪਸ਼ਟੀਕਰਨ ਦੇਣ ਦੇ ਯੋਗ ਹੋਣਗੇ।

ਵਧੇਰੇ ਲੋਕਾਂ ਲਈ ਧਨ ਦੌਲਤ ਜਾਂ ਸੰਪੱਤੀ ਇਕ ਨਿਜੀ ਮਾਮਲਾ ਹੋ ਸਕਦਾ ਹੈ ਪਰ ਸਿਆਸਤਦਾਨਾਂ ਲਈ ਇਹ ਸਮਾਜਿਕ ਚਿੰਤਾਵਾਂ ਨਾਲ ਸੰਬੰਧਤ ਇਕ ਅਹਿਮ ਮਸਲਾ ਬਣ ਜਾਂਦਾ ਹੈ ਕਿੳਂ ਕਿ ਨਾਂ ਤਾਂ ਵਿਰਾਸਤ ਵਿੱਚ ਹਾਸਿਲ ਕੀਤੀ ਸੰਪੰਤੀ ਅਤੇ ਨਾਂ ਹੀ ਜਾਇਜ ਵਪਾਰਕ ਗਤੀਵਿਧੀਆਂ ਇਨ੍ਹਾਂ ਵਲੋਂ ਇਕਠੀ ਕੀਤੀ ਪੁੰਜੀ ਨੂੰ ਸਹੀ ਸਾਬਿਤ ਕਰਵਾਉਣ ਵਿੱਚ ਸਫਲ ਹੁੰਦੀਆਂ ਹਨ।

ਅਫਸੋਸ ਜਨਕ ਸੱਚ ਤਾਂ ਇਹ ਹੈ ਕਿ ਕਈ ਦਹਾਕਿਆਂ ਵਿੱਚ ਫੈਲੇ ਰਾਜਨੀਤਿਕ ਕਾਰਜਕਾਲ ਦੇ ਉਪਰਾਂਤ ਵੀ ਬਾਦਲ ਪਰਿਵਾਰ ਆਪਣੇ ਕੰਮਾਂ ਕਾਜਾਂ ਕਾਰਨ ਆਪਣੇ ਆਪ ਨੂੰ ਗੁੰਜਲਦਾਰ ਰੂਪ ਵਿੱਚ ਭ੍ਰਿਸ਼ਟਾਚਾਰ ਨਾਲ ਕਲੰਕਿਤ ਅਤੇ ਦਾਗੀ ਕਰ ਚੁੱਕਾ ਹੈ।

ਸਿਰਫ ਤੁਹਾਡਾ ਪਰਿਵਾਰ ਅਤੇ ਉਸ ਨਾਲ ਜੁੜੇ ਕਰੀਬੀ ਲੋਕ ਹੀ ਸੱਚ ਤੋਂ ਵਾਕਿਫ ਹੋਣਗੇ। ਖੈਰ, ਲੋਕਾਂ ਦੀਆਂ ਨਜ਼ਰਾਂ ਵਿੱਚ ਇਹ ਯਕੀਨੀ ਹੋ ਚੁੱਕਾ ਹੈ ਕਿ ਤੁਹਾਡਾ ਪਰਿਵਾਰ ਆਪਣੇ ਹੱਕਾਂ ਦੀ ਪੁਰਤੀ ਲਈ ਸ਼ਾਸਨ ਕਰਦਾ ਹੈ, ਫੇਰ ਉਹ ਅਕਾਲੀ ਪਾਰਟੀ ਦੇ ਹਿੱਤ ਦੀ ਗੱਲ ਕਰਦਾ ਹੈ ਅਤੇ ਪੰਜਾਬ ਦੇ ਹਿੱਤ ਤੁਹਾਡੇ ਲਈ ਦੁਰੇੜੀ ਵਿੱਥ ਤੇ ਤੀਜਾ ਸਥਾਨ ਰਖਦੇ ਹਨ।

ਵਧੇਰੀ ਦੌਲਤ ਆਪਣੇ ਨਾਲ ਵੱਡੀ ਜਿੰਮੇਵਾਰੀ ਲੈ ਕੇ ਆਉਂਦੀ ਹੈ ਅਤੇ ਵਧੇਰੇ ਮਾਮਲਿਆਂ ਵਿੱਚ ਪਰਉਪਕਾਰ ਦੀ ਭਾਵਨਾ ਵੀ ਜਾਗਰਿਤ ਕਰਦੀ ਹੈ। ਹਾਲ ਹੀ ਵਿੱਚ ਦੁਨੀਆ ਦੇ ਸੱਭ ਤੋਂ ਅਮੀਰ ਦੋ ਇਨਸਾਨ ਬਿਲ ਗੇਟਸ ਅਤੇ ਵਾਰਨ ਬਫੇ ਸੰਸਾਰ ਭਰ ਦੇ ਅਰਬ ਪਤੀਆਂ ਨੂੰ ਆਪਣੀ ਧੰਨ ਦੌਲਤ ਵਿੱਚੋਂ ਇਕ ਵੱਡੀ ਰਕਮ ਦਾਨ ਅਤੇ ਪਰਉਪਕਾਰ ਕਰਣ ਲਈ ਪ੍ਰੇਰਿਤ ਕਰਦੇ ਰਹੇ ਸਨ। ਮੈਂ ਇਸ ਗੱਲ ਤੋਂ ਬੇਖਬਰ ਹਾਂ ਕਿ ਉਨ੍ਹਾਂ ਨੇ ਅਜਿਹੀ ਕੋਈ ਬੇਨਤੀ ਸੁਖਬੀਰ ਬਾਦਲ ਨੂੰ ਕੀਤੀ ਹੋਵੇ ਪਰ ਮੈਨੂੰ ਯਕੀਨ ਹੈ ਕਿ ਦਨੀਆ ਭਰ ਵਿੱਚ ਛਿੜੀ ਇਸ ਮੁਹਿਮ ਨੇ ਤੁਹਾਡਾ ਧਿਆਨ ਜਰੂਰ ਆਕਰਸ਼ਿਤ ਕੀਤਾ ਹੋਵੇਗਾ।

ਹੁਣ ਤੁਹਾਡੇ ਕੋਲ ਬਿਲ ਅਤੇ ਮੈਲਿੰਡਾ ਗੇਟਸ ਦੇ ਪਰਉਪਕਾਰੀ ਫਲਸਫੇ ਤੇ ਚਲਣ ਦਾ ਇਕ ਅਸੰਭਾਵੀ ਮੌਕਾ ਹੈ ਜਿਸ ਨਾਲ ਤੁਸੀਂ ਆਪਣੇ ਪਰਿਵਾਰ ਦੀ ਪੁੰਜੀ ਦਾ 98% ਹਿੱਸਾ ਦਾਨ ਕਰਨ ਦੀ ਸ਼ਪਤ ਲੈ ਸਕਦੇ ਹੋਂ। ਇਸ ਉਪਰਾਂਤ ਵੀ ਤੁਹਾਡੀਆਂ ਆਉਣ ਵਾਲੀਆਂ ਕਈ ਪੁਸ਼ਤਾਂ ਕੋਲ ਕਾਫੀ ਸਰਮਾਇਆ ਰਹਿ ਜਾਵੇਗਾ ਅਤੇ ਉਨ੍ਹਾਂ ਨੂੰ ਵੀ ਜਾਇਜ ਸੰਪਤੀ ਬਣਾਉਣ ਦਾ ਲਾਭ ਪ੍ਰਾਪਤ ਹੋਵੇਗਾ।

ਇੰਜ ਕਰਨ ਨਾਲ ਇਕ ਵੱਡੇ ਝਟਕੇ ਵਿੱਚ ਹੀ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਉਤੇ ਲਾਏ ਜਾਣ ਵਾਲੇ ਅਣਗਿਣਤ ਭ੍ਰਿਸ਼ਟਾਚਾਰ ਦੇ ਇਲਜਾਮਾਂ ਤੇ ਪਲਟਵਾਰ ਕਰ ਸਕਦੇ ਹੋਂ । ਮੈਨੂੰ ਯਕੀਨੀ ਹੈ ਕਿ ਅਜਿਹੀ ਚਾਲ ਦੇ ਰਾਜਨੀਤਿਕ ਫਾਇਦਿਆਂ ਤੋਂ ਤੁਸੀਂ ਅਨਜਾਣ ਨਹੀਂ ਹੋਂ।

ਤੁਸੀਂ ਕਲਮ ਦੀ ਘਸੀਟ ਤੋਂ ਕੁੱਝ ਹੀ ਦੂਰ ਹੋਂ ਜਿਸ ਨਾਲ ਤੁਸੀਂ ਪੰਜਾਬ ਦੀ ਮੈਲਿੰਡਾ ਗੇਟਸ ਬਣ ਸਕਦੇ ਹੋਂ। ਇਸ ਮੌਕੇ ਨੂੰ ਜੀ ਆਇਆਂ ਆਖੋ। ਹੋ ਸਕਦਾ ਹੈ ਇਤਿਹਾਸ ਤੁਹਾਡੇ ਪਰਿਵਾਰ ਪ੍ਰਤੀ ਹਮਦਰਦ ਹੋ ਜਾਵੇ।

ਸਤਿਕਾਰ ਸਹਿਤ

ਜੱਸੀ ਖੰਗੂੜਾ
ਐਮ.ਐਲ.ਏ. ਹਲਕਾ ਕਿਲਾ ਰਾਏਪੁਰ

Punjab Politics News

HALQA NEWS

Jassi Khangura released magazine - Tuesday, 28/02/2012

Jassi Khangura released magazine with Mr. Dhanwant Singh Hissowal, owner of a local newspaper 'Paar Utara,' at Hotel Park Plaza. In the picture, Mr. Dhanwant S. Hissowal, Mr. Ranjit S. Mangat, Mr. Bhag S. Dardi, Mr. Sukhpal S. Shampy Banohar and other Congress supporters and workers.






 

NRI NEWS

Eight Indian-Americans get medal for community service

Thursday, 17/05/2012

http://timesofindia.indiatimes.com/nri/us-canada-news/Eight-Indian-Americans-get-medal-for-community-service/articleshow/13200806.cms

Eight Indian-Americans are among the recipients of this year's Ellis Island Medal of Honour presented to more than 100 immigrants for their community service.

 

Newsletter Sign up

Jassi compiles a monthly e-newsletter of activities in the constituency and beyond. To sign up, please enter your email address in the box below