ਜੱਸੀ ਖੰਗੂੜਾ ਦਾ 24 ਘੰਟੇ ਹਲਕਾ ਦਫਤਰ ਖੋਲ੍ਹਣ ਦਾ ਐਲਾਨ - 28/12/2011

ਕਿਲਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਨੇ ਅੱਜ ਕਾਲ ਸੈਂਟਰ ਦੀ ਸ਼ੁਰੂਆਤ ਕਰਦੇ ਹੋਏ ਹੁਣ ਤੋਂ ਆਪਣਾ ਦਫਤਰ 24 ਘੰਟੇ ਚਾਲੂ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ, ਇਹ ਕਦਮ ਮੈਂ ਪੰਜਾਬ ਤੇ ਵਿਸ਼ਵ ਭਰ 'ਚ ਆਪਣੇ ਸਮਰਥਕਾਂ ਤੇ ਜਾਣਕਾਰਾਂ ਦੀ ਸਹਾਇਤਾ ਕਰਨ ਲਈ ਚੁੱਕਿਆ ਹੈ, ਤਾਂਕਿ ਉਹ ਕਿਸੇ ਵੀ ਸਮੇਂ ਮੇਰੇ ਨਾਲ ਸੰਪਰਕ ਕਰ ਸਕਣ।

ਹਮੇਸ਼ਾ ਹੀ ਆਪਣੇ ਚੋਣ ਹਲਕੇ 'ਚ ਰਹਿਣ ਵਾਲਿਆਂ ਅਤੇ ਸਮਰਥਕਾਂ ਨਾਲ ਵਿਚਾਰ ਵਟਾਂਦਰਾ ਕਰਦੇ ਰਹਿਣ ਵਾਲੇ ਆਗੂ ਖੰਗੂੜਾ ਨੇ ਇਸ ਕਦਮ ਦੇ ਨਾਲ ਇਕ ਨਵੀਂ ਪਹਿਲ ਕੀਤੀ ਹੈ। ਉਨ੍ਹਾਂ ਨੇ ਕਿਹਾ, ਮੈਂ ਪਿਛਲੇ ਕੁਝ ਸਮੇਂ ਤੋਂ ਆਪਣੀ ਟੀਮ ਨੂੰ ਇਸ ਸਬੰਧ 'ਚ ਟਰੇਨਿੰਗ ਦੇ ਰਿਹਾ ਹਾਂ, ਅਤੇ ਅਸੀਂ ਇਸਦੀ ਟੈਸਟਿੰਗ ਵੀ ਕੀਤੀ ਹੈ, ਤਾਂਕਿ ਅਸੀਂ ਲਾਭਦਾਇਕ ਸੁਵਿਧਾ ਪ੍ਰਦਾਨ ਕਰ ਸਕੀਏ। ਇਸ ਕੋਸ਼ਿਸ਼ ਦਾ ਮੁੱਖ ਟੀਚਾ ਸਿਰਫ ਇਹੋ ਹੈ ਕਿ ਲੋਕ ਸਾਡੀ ਨਹੀਂ, ਬਲਕਿ ਆਪਣੀ ਲੋੜ ਮੁਤਾਬਿਕ ਵਿਚਾਰ ਵਟਾਂਦਰਾ ਕਰਨ। ਇਸ 'ਤੇ ਪ੍ਰਤੀਕ੍ਰਿਆ ਵੀ ਸ਼ਾਨਦਾਰ ਰਹੀ ਹੈ!!

ਖੰਗੂੜਾ ਨੇ ਕਿਹਾ, ਪਿਛਲੇ ਕੁਝ ਸਮੇਂ ਤੋਂ ਮੇਰਾ ਪੂਰਾ ਦਫਤਰ ਪ੍ਰਮੁੱਖ ਸਟਾਫ ਵੱਖ ਵੱਖ ਸ਼ਿਫਟਾਂ 'ਚ ਵਿਸਥਾਰਪੂਰਵਕ ਕਵਰੇਜ ਪ੍ਰਦਾਨ ਕਰ ਰਿਹਾ ਹੈ, ਜਿਸਦਾ ਟੀਚਾ ਵੱਧ ਤੋਂ ਵੱਧ ਉਪਲਧਤਾ ਤੇ ਸੂਚਨਾ ਪ੍ਰਦਾਨ ਕਰਨਾ ਹੈ। ਇਸ 'ਚ ਹੁਣ 24 ਘੰਟੇ ਕਾਲ ਸੈਂਟਰ ਦੀ ਸੁਵਿਧਾ ਨੂੰ ਵੀ ਜੋੜ ਦਿੱਤਾ ਹੈ। ਉਨ੍ਹਾਂ ਨੇ ਕਿਹਾ, ਇਸ ਸੁਵਿਧਾ ਨਾਲ ਮੇਰੇ ਕਈ ਹਿਮਾਇਤਾਂ ਨੂੰ ਵਿਚਾਰ ਵਟਾਂਦਰਾ ਕਰਨ ਲਈ ਵਧੀਆ ਮਾਰਗ ਉਪਲਬਧ ਹੋਣਗੇ। ਅਜਿਹੇ 'ਚ ਹੁਣ ਮੇਰੇ ਵਿਧਾਨ ਸਭਾ ਹਲਕੇ 'ਚ ਰਹਿਣ ਵਾਲੇ ਲੋਕਾਂ 'ਤੇ 9-6 ਵਜੇ ਤੱਕ ਦੀ ਕੋਈ ਸੀਮਾ ਨਹੀਂ ਰਹੀ ਹੈ ਅਤੇ ਉਹ ਆਪਣੀ ਸੁਵਿਧਾ ਦੇ ਮੁਤਾਬਕ ਜਦੋਂ ਚਾਹੁਣ, ਕਾਲ ਕਰ ਸਕਦੇ ਹਨ। ਖਾਸ ਕਰਕੇ ਉੱਤਰੀ ਅਮਰੀਕਾ ਨਾਲ ਸਬੰਧਿਤ ਐੱਨ.ਆਰ.ਆਈ. ਕਮਿਊਨਿਟੀ ਲਈ ਇਹ ਹੋਰ ਜਿਆਦਾ ਸੁਵਿਧਾਜਨਕ ਹੋਵੇਗਾ।

ਐੱਨ.ਆਰ.ਆਈਜ਼ +91 161 2771999 'ਤੇ ਸੰਪਰਕ ਕਰ ਸਕਦੇ ਹਨ ਜਾਂ ਫਿਰ ਜਕ੍‍ਜੳਸਸਕਿਹੳਨਗੁਰੳ.ਚੋਮ 'ਤੇ ਈਮੇਲ ਕਰਕੇ ਆਪਣਾ ਨਾਂ, ਫੋਨ ਨੰਬਰ ਤੇ ਸਥਾਨ ਦੱਸਦੇ ਹੋਏ ਵਾਪਿਸ ਕਾਲ ਕਰਨ ਸਬੰਧੀ ਅਰਜੀ ਵੀ ਦੇ ਸਕਦੇ ਹਨ।

ਦੇਸ਼ 'ਚ ਵਧੀਆ ਢੰਗ ਨਾਲ ਜੁੜੇ ਰਹਿਣ ਕਾਰਨ ਪ੍ਰਸਿੱਧ ਵਿਧਾਇਕਾਂ 'ਚੋਂ ਇਕ, ਪੰਜਾਬ 'ਚ ਸਿਰਫ ਇਕੋਮਾਤਰ, ਖੰਗੂੜਾ ਦੀ ਹੁਣ ਤੱਕ ਆਪਣੇ ਫੇਸਬੁੱਕ ਪੇਜ 'ਤੇ 22000 ਤੋਂ ਵੱਧ 'ਲਾਈਕਸ' ਹਨ, ਜੋਕਿ ਭਾਰਤ 'ਚ ਕਿਸੇ ਇਕੋਮਾਤਰ ਵਿਧਾਨ ਸਭਾ ਹਲਕੇ ਦੇ ਆਗੂ ਲਈ ਰਿਕਾਰਡ ਹੈ। ਉਨ੍ਹਾਂ ਨੇ ਆਪਣੀ ਵੇਬਸਾਈਟ ਨਾਲ ਵੀ ਇਕ ਮਾਨਕ ਦਰਜ ਕੀਤਾ ਹੈ, ਜਿਸਨੂੰ ਪਹਿਲਾਂ ਉਨ੍ਹਾਂ ਨੇ 2003 ਅਤੇ ਫਿਰ 2011 'ਚ ਆਪਣੇ ਵਿਧਾਨ ਸਭਾ ਹਲਕੇ ਦੇ ਪਰਿਸੀਮਨ ਦੇ ਪ੍ਰਭਾਅ ਨੂੰ ਦਰਸਾਉਣ ਲਈ ਮੁੜ ਤੋਂ ਸਜਾਇਆ ਹੈ।

Punjab Politics News

HALQA NEWS

Jassi Khangura released magazine - Tuesday, 28/02/2012

Jassi Khangura released magazine with Mr. Dhanwant Singh Hissowal, owner of a local newspaper 'Paar Utara,' at Hotel Park Plaza. In the picture, Mr. Dhanwant S. Hissowal, Mr. Ranjit S. Mangat, Mr. Bhag S. Dardi, Mr. Sukhpal S. Shampy Banohar and other Congress supporters and workers.






 

NRI NEWS

Indian-origin man is first Muslim mayor of UK town

Saturday, 19/05/2012

http://timesofindia.indiatimes.com/nri/other-news/Indian-origin-man-is-first-Muslim-mayor-of-UK-town/articleshow/13283930.cms

Indian-origin councillor Abdul Razak Osman has become the first Lord Mayor of the Islamic faith to hold the high office in the multi-cultural town of Leicester, which has a large minority of Indian origin people. Osman was born in Kenya and arrived in the UK in 1971. His late father Yousuf Razak worked on the East African Railway, and worked for a local engineering firm after moving to Leicester.

 

Newsletter Sign up

Jassi compiles a monthly e-newsletter of activities in the constituency and beyond. To sign up, please enter your email address in the box below