ਮੈਂ ਚੋਣ ਅਭਿਆਨ ਲਈ ਤਿਆਰ ਹਾਂ ਅਤੇ ਹਲਕਾ ਦਾਖਾ ਨੂੰ ਕਾਂਗਰਸ ਲਈ ਜਿੱਤਾਂਗਾ: ਖੰਗੂੜਾ - 06/01/2012

ਵਿਧਾਇਕ ਜੱਸੀ ਖੰਗੂੜਾ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਹਲਕਾ ਦਾਖਾ ਤੋਂ ਕਾਂਗਰਸ ਵੱਲੋਂ ਚੋਣ ਅਭਿਆਨ ਚਲਾਉਣ ਦੀ ਟਿਕਟ ਮਿਲ ਗਈ ਹੈ। ਉਨ੍ਹਾਂ ਨੇ ਕਿਹਾ, ਉਹੀ ਹੋਇਆ ਜਿਸ ਦੀ ਮੈ ਆਸ ਕਰ ਰਿਹਾ ਸੀ ਅਤੇ ਮੈਂ ਖੁਸ਼ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਹਾਈਕਮਾਂਡ ਨੇ ਮੇਰੇ 'ਤੇ ਆਪਣਾ ਵਿਸ਼ਵਾਸ ਰੱਖਿਆ ਹੈ। ਖੰਗੂੜਾ ਹੁਣ ਉਸ ਮੈਦਾਨ 'ਚ ਦਾਖਿਲ ਹੋ ਚੁੱਕੇ ਹਨ, ਜਿਸਨੂੰ ਟਿੱਪਣੀਕਾਰ ਪੰਜਾਬ ਦਾ ਯੁੱਧ ਖੇਤਰ ਕਰਾਰ ਦੇ ਰਹੇ ਹਨ। ਉਥੇ ਹੀ, ਆਨ ਲਾਈਨ ਵਿਧਾਇਕ ਹੋਣ ਦੇ ਚਲਦੇ ਉਹ ਫੇਸਬੁੱਕ 'ਤੇ 22000 ਪ੍ਰਸ਼ੰਸ਼ਕਾਂ ਤੱਕ ਇਸ ਖ਼ਬਰ ਨੂੰ ਪਹੁੰਚਾਉਣ ਵਾਲੇ ਪਹਿਲੇ ਵਿਅਕਤੀ ਹਨ।

ਖੰਗੂੜਾ ਲੰਮੇ ਸਮੇਂ ਤੋਂ ਦਾਖਾ ਵਿਧਾਨ ਸਭਾ ਹਲਕੇ 'ਚ ਕੰਮ ਕਰ ਰਹੇ ਹਨ, ਅਤੇ ਇਥੋਂ ਤੱਕ ਕਿ ਪਰਿਸੀਮਨ ਤੋਂ ਉਪਰੰਤ ਉਨ੍ਹਾਂ ਦੇ ਵਰਤਮਾਨ ਵਿਧਾਨ ਸਭਾ ਹਲਕੇ ਕਿਲਾ ਰਾਏਪੁਰ ਦੇ ਕੁਝ ਪਿੰਡ ਹਲਕਾ ਦਾਖਾ 'ਚ ਆਉਣ ਤੋਂ ਬਾਅਦ ਤੋਂ ਹੀ ਉਨ੍ਹਾਂ ਦਾ ਮੁੱਲਾਂਪੁਰ ਦਾਖਾ 'ਚ ਇਕ ਦਫਤਰ ਵੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਅਭਿਆਨ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ ਅਤੇ ਮੈਨੂੰ ਇਸ ਲਈ ਪੂਰਾ ਸਮਰਥਨ ਪ੍ਰਾਪਤ ਹੈ। ਕਾਂਗਰਸ ਪੰਜਾਬ ਭਰ 'ਚ ਸ਼ਾਨਦਾਰ ਜਿੱਤ ਦਰਜ ਕਰੇਗੀ ਅਤੇ ਵੋਟਿੰਗ ਦੇ ਨਾਲ-ਨਾਲ ਸ਼੍ਰੋਅਦ ਦਾ ਸਫਾਇਆ ਹੁੰਦਾ ਜਾਵੇਗਾ। ਇਸ ਲੜੀ ਹੇਠ ਮੈਨੂੰ ਪ੍ਰਾਪਤ ਪਿੰਡਾਂ 'ਚ ਆਪਣੀ ਟੀਮ ਤੇ ਹਜਾਰਾਂ ਪ੍ਰਚਾਰਕਾਂ ਦੇ ਸਮਰਥਨ ਦੇ ਨਾਲ ਅਸੀਂ ਹਲਕਾ ਦਾਖਾ 'ਚ ਇਹੋ ਕਹਾਣੀ ਦੁਹਰਾਵਾਂਗੇ।

ਐੱਨ.ਆਰ.ਆਈਜ਼ ਤੋਂ ਉਨ੍ਹਾਂ ਨੂੰ ਪ੍ਰਾਪਤ ਜਬਰਦਸਤ ਸਮਰਥਨ 'ਤੇ ਪ੍ਰਤੀਕ੍ਰਿਆ ਜਾਹਰ ਕਰਦੇ ਹੋਏ ਖੰਗੂੜਾ ਨੇ ਕਿਹਾ, ਪੰਜਾਬ 'ਚ ਐੱਨ.ਆਰ.ਆਈਜ ਮਹੱਤਵਪੂਰਨ ਪ੍ਰਭਾਵ ਪਾ ਰਹੇ ਹਨ। ਇਹ ਪੰਜਾਬ ਲਈ ਮਹੱਤਵਪੂਰਨ ਹਨ। ਇਹ ਪੰਜਾਬ ਦੇ ਭਵਿੱਖ ਲਈ ਜਰੂਰੀ ਹਨ ਅਤੇ ਕਿਸੇ ਨੂੰ ਇਨ੍ਹਾਂ ਨੂੰ ਇਥੇ ਨਾ ਆਉਣ 'ਤੇ ਮਜਬੂਰ ਨਹੀਂ ਕਰਨਾ ਚਾਹੀਦਾ ਹੈ। ਮੈਨੂੰ ਐੱਨ.ਆਰ.ਆਈਜ ਤੋਂ ਪ੍ਰਾਪਤ ਸਮਰਥਨ ਲਈ ਜਾਣਿਆ ਜਾਂਦਾ ਹੈ ਅਤੇ ਇਸ ਵਕਤ ਮੈਨੂੰ ਉਨ੍ਹਾਂ ਦਾ ਸਮਰਥਨ ਮੁੜ ਤੋਂ ਮਿਲਦਾ ਦਿੱਖ ਰਿਹਾ ਹੈ, ਜਿਸ ਲਈ ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ।

ਖੰਗੂੜਾ ਨੇ ਕਿਹਾ, ਕਿਲਾ ਰਾਏਪੁਰ 'ਚ ਮੇਰਾ ਕੰਮ ਸਾਫ ਤੌਰ 'ਤੇ ਨਜਰ ਆ ਰਿਹਾ ਹੈ। ਮੈਂ ਰੋਜਗਾਰ ਪੈਦਾ ਕੀਤਾ, ਆਪਣੇ ਹਲਕਾ ਨਿਵਾਸੀਆਂ ਲਈ ਪਬਲਿਕ ਡੇਅ ਅਤੇ ਪਿੰਡਾਂ 'ਚ ਮੀਟਿੰਗਾਂ ਦੇ ਮਾਧਿਅਮ ਰਾਹੀਂ ਉਪਲਬਧ ਰਿਹਾ ਹਾਂ। ਇਹ ਸਿਰਫ ਚੋਣਾਂ ਦੇ ਦਿਨਾਂ ਦੀ ਨਹੀਂ, ਸਗੋਂ ਮੇਰੇ ਪੂਰੇ ਕਾਰਜਕਾਲ ਦੀ ਸੱਚਾਈ ਹੈ। ਉਹ ਮੈਨੂੰ ਜਾਣਦੇ ਹਨ ਅਤੇ ਮੈਂ ਉਨ੍ਹਾਂ ਨੂੰ। ਇਹ ਗਹਿਰਾਈ ਅਤੇ ਪ੍ਰਤੀਬੱਧਤਾ ਹਲਕਾ ਦਾਖਾ 'ਚ ਕਾਂਗਰਸ ਨੂੰ ਜਿੱਤ ਦਿਲਾਏਗੀ। ਖੰਗੂੜਾ ਨੇ ਅੰਤ 'ਚ ਕਿਹਾ, ਮੈਂ ਇਸ ਅਭਿਆਨ ਦੌਰਾਨ ਬਹੁਤ ਅੱਗੇ ਨੂੰ ਦੇਖ ਰਿਹਾ ਹਾਂ। ਇਹ ਅਭਿਆਨ ਚੋਣਾਂ ਦੇ ਉਮੀਦ ਤੋਂ ਜਲਦੀ ਆ ਜਾਣ ਦੇ ਚਲਦੇ ਛੋਟਾ ਰਹੇਗਾ, ਹੋ ਸਕਦਾ ਹੈ ਕਿ ਇਸ ਦੌਰਾਨ ਕੁਝ ਲੋਕ ਛੁੱਟ ਸਕਦੇ ਹਨ, ਹਾਲਾਂਕਿ ਮੈਂ ਇਸ ਤੋਂ ਖੁਸ਼ ਹਾਂ। ਉਨ੍ਹਾਂ ਨੇ ਕਿਹਾ, ਮੈਂ ਆਪਣੇ ਸਾਰਿਆਂ ਸਮਰਥਕਾਂ ਨੂੰ ਆਉਣ ਵਾਲੇ ਦਿਨਾਂ ਅਤੇ ਹਫਲਤਿਆਂ 'ਚ ਹਰ ਤਰ੍ਹਾਂ ਦੀ ਤਾਜਾ ਜਾਣਕਾਰੀ ਤੇ ਸਹਾਇਤਾ ਲਈ ਮੇਰੀ ਵੇਬਸਾਈਟ ਤੇ ਫੇਸਬੁੱਕ 'ਤੇ ਨਜਰ ਰੱਖਣ ਕਿਹਾ ਹੈ। ਵੱਡੇ ਬਦਲਾਅ ਅਤੇ ਸ਼੍ਰੋਅਦ ਦੀ ਹਾਰ ਦੀ ਉਮੀਦ ਦੇ ਮੂਡ 'ਚ ਉਤਸਾਹ ਕੁਝ ਵੀ ਘੱਟ ਨਹੀਂ ਹੈ।

Punjab Politics News

HALQA NEWS

Jassi Khangura released magazine - Tuesday, 28/02/2012

Jassi Khangura released magazine with Mr. Dhanwant Singh Hissowal, owner of a local newspaper 'Paar Utara,' at Hotel Park Plaza. In the picture, Mr. Dhanwant S. Hissowal, Mr. Ranjit S. Mangat, Mr. Bhag S. Dardi, Mr. Sukhpal S. Shampy Banohar and other Congress supporters and workers.






 

NRI NEWS

Indian-origin man is first Muslim mayor of UK town

Saturday, 19/05/2012

http://timesofindia.indiatimes.com/nri/other-news/Indian-origin-man-is-first-Muslim-mayor-of-UK-town/articleshow/13283930.cms

Indian-origin councillor Abdul Razak Osman has become the first Lord Mayor of the Islamic faith to hold the high office in the multi-cultural town of Leicester, which has a large minority of Indian origin people. Osman was born in Kenya and arrived in the UK in 1971. His late father Yousuf Razak worked on the East African Railway, and worked for a local engineering firm after moving to Leicester.

 

Newsletter Sign up

Jassi compiles a monthly e-newsletter of activities in the constituency and beyond. To sign up, please enter your email address in the box below