ਕਿਲਾ ਰਾਏਪੁਰ ਵਿਖੇ ਅੰਗਰਜ਼ੀ ਅਧਿਆਪਨ ਨਾਲ ਪੇਂਡੂ ਭੂ-ਦ੍ਰਿਸ਼ ਦੀ ਕਾਇਆ ਪਲਟ - 02/10/2010

ਕਿਲਾ ਰਾਏਪੁਰ, ਲੁਧਿਆਣਾ, ਅਕਤੂਬਰ 3

ਲੁਧਿਆਣੇ ਦੇ ਪੇਂਡੂ ਭੂ-ਦ੍ਰਿਸ਼ ਵਿੱਚ ਇੱਕ ਸੂਖਮ ਪਰਿਵਰਤਨ ਨਿਰੰਤਰ ਆ ਰਿਹਾ ਹੈ ਜਿੱਥੇ ਅਨੇਕਾਂ ਵਿਦਿਆਰਥੀ, ਜੋ ਅੰਗਰੇਜ਼ੀ ਭਾਸ਼ਾ ਨਾਲ ਵਾਕਫ਼ ਨਹੀਂ ਹਨ, ਹੁਣ ਹੌਲੀ ਹੌਲੀ ਇਸ ਭਾਸ਼ਾ ਨਾਲ ਪਰਿਚਿਤ ਹੋ ਗੇ ਹਨ – ਇਸ ਦਾ ਸਹਿਰਾ ਇੱਥੇ ਦੇ ਵਿਧਾਇਕ ਜੱਸੀ ਖੰਗੂੜਾ ਜੋ ਸਾਬਕਾ ਬਰਤਾਨਵੀ ਨਾਗਰਿਕ ਹਨ, ਦੇ ਬੰਨਿਆ ਜਾਂਦਾ ਹੈ ਜਿਨ੍ਹਾਂ ਨੇ ਇਨ੍ਹਾਂ ਵਿਦਿਆਰਥੀਆਂ ਦੀ ਸ਼ਿਕਸ਼ਾ ਦਾ ਜਿੰਮਾਂ ਆਪਣੇ ਉਪਰ ਲਿਆ ਹੈ। ਖੰਗੂੜਾ ਜੋ, ਖੁਦ ਇੱਕ ਕਾਂਗਰੇਸੀ ਵਿਧਾਇਕ ਹਨ, ਨੇ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਕਰਨ ਵੇਲੇ ਕਿਸੇ ਵੀ ਪੱਖ ਪਾਤੀ ਰਵਈਏ ਨੂੰ ਨਹੀਂ ਅਪਣਾਇਆ ਗਿਆ ਅਤੇ ਇਸ ਵਿਸ਼ਿਸ਼ਟ ੀਓਲ਼ਠਸ਼ ਕੋਰਸ ਕਰਨ ਵਾਲਿਆਂ ਨੂੰ ਇੱਕ ਅੰਗਰੇਜ਼ ਅਧਿਆਪਕ ਸਟੀਵਨ ਵਿਨਸੈਂਟ ਦੀ ਨੁਮਾਂਇੰਦਗੀ ਹੇਠ ਬਰਤਾਨਵੀ ਵਿਸ਼ੇਸ਼ਗਾਂ ਦੁਆਰਾ ਪੜਾਇਆ ਜਾਂਦਾ ਹੈ।

ਅੱਜ ਵੱਖ ਵੱਖ ਪਿੰਡਾਂ ਤੋਂ ਚੁਣੇ 234 ਵਿਦਿਆਰਥੀਆਂ ਨੇ ਇਸ ਕੋਰਸ ‘ਫਲੂਇੰਟ ਇੰਗਲਿਸ਼’ ਨੂੰ ਸਹੂਲਤ ਅਤੇ ਵਿਸ਼ਵਾਸ ਨਾਲ ਪੂਰਾ ਕੀਤਾ। ਖੰਗੂੜਾ ਨੇ ਪੱਤਰਕਾਰਾਂ ਦੀ ਇੱਕ ਟੀਮ ਨੂੰ ਕਿਹਾ, “ਇਸ ਕੋਰਸ ਦਾ ਮਕਸਦ ਕੇਵਲ ਵਿਲਾਇਤ/ ਵਲੈਤ ਜਾਣ ਲਈ ਇਨ੍ਹਾਂ ਵਿਦਿਆਰਥੀਆਂ ਨੂੰ ਯੋਗ ਕਰਨਾ ਨਹੀਂ ਹੈ ਸਗੋਂ ਇਸਦਾ ਮਕਸਦ ਇਨ੍ਹਾਂ ਦੇ ਵਿਅਕਤਿਤਵ ‘ਚ ਨਿਖ਼ਾਰ ਲਿਆਉਣਾ ਅਤੇ ਆਤਮ ਵਿਸ਼ਵਾਸ ਨੂੰ ਵਧਾਉਣਾ ਹੈ”। ਖੰਗੂੜਾ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦਿਆਂ ਵਿਦਿਆਰਥੀਆਂ ਵਿੱਚ ਸ਼ਹਿਰੀ ਵਿਦਿਆਰਥੀਆਂ ਦੇ ਮੁਕਾਬਲੇ ਘੱਟ ਆਤਮ ਵਿਸ਼ਵਾਸ ਹੈ। ਖੰਗੂੜਾ ਨੇ ਕਿਹਾ “ਅਸੀਂ ਇਸ ਵਿੱਥ ਨੂੰ ਘਟਾਉਣ ਵਿੱਚ ਲਗੇ ਹਾਂ”। ਖੰਗੂੜਾ ਨੇ ਅੱਗੇ ਕਿਹਾ ਕਿ ਇਸ ਕੋਰਸ ਨੇ ਵਿਦਿਆਰਥੀਆਂ ਦਾ ਐਸਾ ਵੱਡਾ ਭੰਡਾਰ ਕਰ ਲਿਆ ਹੈ ਜੋ ਨਾ ਸਿਰਫ ਅੰਗਰੇਜ਼ੀ ਸਿੱਖ ਚੁੱਕੇ ਹਨ ਸਗੋਂ ਕਿਸੇ ਵੀ ਕੰਮ ਨੂੰ ਕਰਨ ਲਈ ਯੋਗ ਹੋ ਗਏ ਹਨ।

ਲ਼ਤਾਲੇ ਵਿਖੇ ਸੈਂਕੜੇ ਵਿਦਿਆਰਥੀਆਂ ਨਾਲ ਖੰਗੂੜਾ ਨੇ ਇਸ ੀਓਲ਼ਠਸ਼ ਕੋਰਸ ਦੇ ਸਮਾਪਤੀ ਸਮਾਰੋਹ ਵਿੱਚ ਭਾਗ ਲਿਆ, ਜਿਸ ਦਾ ਸੰਚਾਲਨ ਉਸ ਦੇ ਆਫ਼ਿਸ ਵਲੋਂ ਕੀਤਾ ਗਿਆ ਸੀ। ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲਤਾਲਾ ਫਾਰਮ ਹਾਊਸ ਵਿਖੇ ਉਨ੍ਹਾਂ ਦੀਆਂ ਉਪਲਬਦੀਆਂ ਦਾ ਜਸ਼ਨ ਮਨਾਉਣ ਲਈ ਸੱਦਾ ਦਿੱਤਾ ਗਿਆ ਸੀ।

ਇਸ ਕੋਰਸ ਦੇ ਬਰਤਾਨਵੀ ਅਧਿਆਪਕ ਸਟੀਵਨ ਵਿਨਸੈਂਟ ਨੂੰ ਸਵੈ ਇੱਛਾ ਨਾਲ ਇਸ ਪ੍ਰੋਗਰਾਮ ਨੂੰ ਚਲਾਉਂਦਿਆਂ ਇੱਕ ਸਾਲ ਹੋ ਗਿਆ ਹੈ। ਖੰਗੂੜਾ ਨੇ ਕਿਹਾ, “ਸਟੀਵਨ ਦਾ ਅਧਿਆਪਨ ਬਹੁਮੁੱਲਾ ਹੈ। ਉਸ ਨੇ ਪਿੰਡ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਨਾ ਸਿਰਫ ਅੰਗਰੇਜ਼ੀ ਸਖਾਈ ਹੈ ਸਗੋਂ ਇਨ੍ਹਾਂ ਦਾ ਆਤਮ ਵਿਸ਼ਵਾਸ ਵੀ ਕਈ ਗੁਣਾ ਵਧਾਇਆ ਹੈ।

ਖੰਗੂੜਾ ਨੇ ਕਿਹਾ ਕਿ ਸਬ ਤੋਂ ਪ੍ਰਭਾਵਿਤ ਕਰਨ ਵਾਲੀ ਗੱਲ ਇਨ੍ਹਾਂ ਵੱਖੋ ਵੱਖਰੇ ਪਿੰਡਾਂ ਦੇ ਨੌਜਵਾਨਾਂ ਵੱਲੋਂ ਕੀਤੀ ਗਈ ਉਹ ਵੱਡੀ ਕੋਸ਼ਿਸ਼ ਹੈ ਜੋ ਇਹ ਦੂਰ ਦਰਾਡਿਉਂ ਕੋਰਸ ਵਾਲੀ ਥਾਂ ਤੇ ਆਉਣ ਲਈ ਕਰਦੇ ਸੀ। ਕੋਇਂਬਟੂਰ ਵਿਖੇ ਸੰਨਕਰਾ ਆਈ ਫਾਊਂਨਡੇਸ਼ਨ ਵਿੱਚ ਚੁਣੀਆਂ ਗਈਆਂ 45 ਵਿਦਿਆਰਥਨਾਂ ਵਿਚੋਂ ਸਟੀਵਨ ਵੱਲੋਂ ਪੜਾਈਆਂ ਗਈਆਂ ਸਨ। ਇਹ ਅਤੇ ਹੋਰ ਕਈ ਕੰਮ ਜੋ ਸਟੀਵਨ ਦੇ ਵਿਦਿਆਰਥੀਆਂ ਨੂੰ ਮਿਲੇ ਹਨ, ਇਸ ਕੋਰਸ ਦੇ ਲਾਭਦਾਇਕ ਹੋਣ ਦਾ ਪ੍ਰਮਾਣ ਦਿੰਦੇ ਹਨ।

ਸਟੀਵਨ ਵਿਨਸੈਂਟ ਜਿਸਨੇ ਆਪਣਾ ਕਾਫੀ ਵਕਤ ਕਿਲਾ ਰਾਏਪੁਰ ਦੇ ਪਿੰਡਾਂ ਨੂੰ ਦਿੱਤਾ ਹੈ ਦਾ ਮੰਨਣਾ ਹੈ, “ਇਹ ਬਹੁਤ ਹੀ ਅਨੰਦਮਈ ਅਨੁਭਵ ਰਿਹਾ। ਇਨ੍ਹਾਂ ਵਿਦਿਆਰਥੀਆਂ ਵਿੱਚ ਬਦਲਾਵ ਬਹੁਤ ਹੀ ਲਾਭਦਾਇਕ ਸੀ। ਮੈਨੂੰ ਖੁਸ਼ੀ ਹੈ ਕਿ ਜੱਸੀ ਨੇ ਅਹਿਜਾ ਕੋਰਸ ਕਰਾਉਣ ਦਾ ਬੀੜਾ ਚੁੱਕਿਆ। ਉਸਨੇ ਸਥਾਨ ਸਹਾਰਾ, ਸਾਦਨ ਦਿੱਤਾ ਅਤੇ ਇਸ ਦੇ ਖੂਬਸੂਰਤ ਸਿੱਟੇ ਸਾਫ਼ ਦਿਖਾਈ ਦਿੰਦੇ ਹਨ।

ਇਸ ਕੋਰਸ ਨੂੰ ਸੂਚਨਾਵਾਂ ਰਾਹੀਂ ਕਿਲਾ ਰਾਏਪੁਰ ਹਲਕੇ ਦੇ ਪਿੰਡਾਂ ਵਿੱਚ ਪੇਸ਼ ਕੀਤਾ ਗਿਆ। ਵਿਦਿਆਰਥੀਆਂ ਨੂੰ ਇਹ ਕਿਹਾ ਗਿਆ ਕਿ ਉਹ ਹਾਜ਼ਰ ਹੋ ਕੇ ਆਪਣੇ ਆਪ ਨੂੰ ਇਸ ਕੋਰਸ ਲਈ ਰਿਜਿਸਟਰ ਕਰਵਾਉਣ। ਇਹ ਸੁਨਿਸ਼ਚਿਤ ਕਰਵਾਉਣ ਲਈ ਕਿ ਸਾਰੇ ਹੀ ਇਸ ਕੋਰਸ ਦਾ ਫਾਇਦਾ ਉਠਾਉਣ। ਹਰ ਰੋਜ਼ ਤਿੰਨ ਕਲਾਸਾਂ ਦੀ ਗਿਣਤੀ ਨੂੰ ਵਧਾ ਕੇ ਹਰ ਰੋਜ਼ ਛੇ (6) ਕਲਾਸਾਂ ਕਰ ਦਿੱਤਾ ਗਿਆ ਅਤ ਇਹ ਕਲਾਸਾਂ ਹਫ਼ਤੇ ਵਿੱਚ ਛੇ (6) ਦਿਨ ਚਲਦੀਆਂ ਸਨ। ਸਟੀਵਨ ਵਿਨਸੈਂਟ ਨੇ ਇਹ ਵੀ ਕਿਹਾ ਕਿ “ਸਾਨੂੰ ਇਹ ਡਰ ਸੀ ਕਿ ਬਹੁਤ ਸਾਰੇ ਵਿਦਿਆਰਥੀ ਵਿਚੋਂ ਹੀ ਛੱਡ ਜਾਣਗੇ ਪਰ ਅਜਿਹਾ ਨਹੀਂ ਹੋਇਆ। ਭਾਰੀ ਬਰਸਾਤਾਂ ਅਤੇ ਤਿੱਖੀਆਂ ਗਰਮੀਆਂ ਵਿੱਚ ਵੀ ਹਰ ਰੋਜ਼ ਵਿਦਿਆਰਥੀ ਆਉਂਦੇ ਰਹੇ। ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਮੈਂ ਵਿੱਦਿਆ ਪ੍ਰਾਪਤ ਕਰਨ ਦੀ ਮੈਂ ਇਨ੍ਹੀਂ ਤੀਬਰ ਇੱਛਾ ਨਹੀਂ ਦੇਖੀ।

Punjab Politics News

HALQA NEWS

Jassi Khangura released magazine - Tuesday, 28/02/2012

Jassi Khangura released magazine with Mr. Dhanwant Singh Hissowal, owner of a local newspaper 'Paar Utara,' at Hotel Park Plaza. In the picture, Mr. Dhanwant S. Hissowal, Mr. Ranjit S. Mangat, Mr. Bhag S. Dardi, Mr. Sukhpal S. Shampy Banohar and other Congress supporters and workers.






 

NRI NEWS

Indian-origin man is first Muslim mayor of UK town

Saturday, 19/05/2012

http://timesofindia.indiatimes.com/nri/other-news/Indian-origin-man-is-first-Muslim-mayor-of-UK-town/articleshow/13283930.cms

Indian-origin councillor Abdul Razak Osman has become the first Lord Mayor of the Islamic faith to hold the high office in the multi-cultural town of Leicester, which has a large minority of Indian origin people. Osman was born in Kenya and arrived in the UK in 1971. His late father Yousuf Razak worked on the East African Railway, and worked for a local engineering firm after moving to Leicester.

 

Newsletter Sign up

Jassi compiles a monthly e-newsletter of activities in the constituency and beyond. To sign up, please enter your email address in the box below