ਸਰਕਾਰੀ ਖਰਚੇ ਤੇ ਨਿਊਯਾਰਕ ਵਿੱਚ ਆਪਣੇ ਬਚਾਅ ਲਈ ਠੇਕੇ ਤੇ ਸੁਰੱਖਿਆ ਪ੍ਰਬੰਧ ਕਰਨਾ ਆਮ ਇਨਸਾਨ ਦਾ ਅਪਮਾਨ ਹੈ। - 24/11/2010

ਪੰਜਾਬ ਦੇ ਮੁੱਖ-ਮੰਤਰੀ ਨੂੰ ਵਿਦੇਸ਼ਾ ਵਿੱਚ ਸ੍ਰੀ ਮਤੀ ਬਾਦਲ ਦੇ ਇਲਾਜ ਲਈ ਸਹਾਇਤਾ ਪ੍ਰਾਪਤ ਕਰਨ ਦਾ ਪੂਰਾ ਹੱਕ ਹੈ।ਪਰ ਆਪਣੇ ਬਚਾਅ ਲਈ ਪ੍ਰਾਇਵੇਟ ਸੁਰੱਖਿਆ ਸਰਕਾਰੀ ਖਰਚੇ ਤੇ ਕਰਵਾਉਣਾ ਬਿਲਕੁਲ ਉਚਿਤ ਨਹੀਂ ਹੈ।

ਪੰਜਾਬ ਦਾ ਮੁੱਖ-ਮੰਤਰੀ ਹੀ ਸ਼ਾਇਦ ਭਾਰਤ ਦਾ ਇੱਕਲਾ ਅਜਿਹਾ ਮੁੱਖ-ਮੰਤਰੀ ਜਿਸ ਨੂੰ ਵਿਦੇਸ਼ਾ ਵਿੱਚ ਆਪਣੀ ਸੁਰੱਖਿਆ ਲਈ ਪ੍ਰਾਇਵੇਟ ਠੇਕੇਦਾਰਾਂ ਦੀ ਮੱਦਦ ਲੈਣੀ ਪੈਂਦੀ ਹੈ।

ਹਾਲਾਂ ਕਿ ਇਸ ਖਰਚੇ ਦੇ ਸੂਚਕ ਸਿਰਫ 20 ਲੱਖ ਰੁਪਏ ਵੱਲ ਇਸ਼ਾਰਾ ਕਰਦੇ ਹਨ।ਪਰ ਅਸਲੀ ਬਿੱਲ ਇਸ ਨਾਲੋ ਕਿਤੇ ਵਧੇਰੇ ਤਕਰੀਬਨ 1 ਕਰੋੜ ਰੁਪਈਏ ਦੇ ਕਰੀਬ ਹੋਣ ਦਾ ਅਨੁਮਾਨ ਹੈ।

ਜਦ ਸੱਤਾਧਾਰੀ ਪਰਿਵਾਰ ਕੋਲ ਇਹ ਖਰਚੇ ਕਰਨ ਲਈ ਕਾਫੀ ਸਾਧਨ ਹਨ।ਫਿਰ ਉਹ ਇਹ ਬੋਝ ਸਰਕਾਰੀ ਖਜ਼ਾਨੇ ਤੇ ਕਿਉਂ ਪਾ ਰਹੇ ਹਨ?

ਆਪਣੇ ਰਾਜ ਵਿੱਚ ਲੋਕਾਂ ਉੱਤੇ ਕੀਤੇ ਗਏ ਜ਼ੁਲਮ ਦਾ ਕੀ ਮੁੱਖ-ਮੰਤਰੀ ਨੂੰ ਐਨਾ ਡਰ ਭੈਅ ਹੈ ਕਿ ਉਸ ਨੂੰ ਲੱਗਦਾ ਹੈ ਕਿ ਉਸ ਦੁਆਰਾ ਪੀੜਤ ਕੀਤੇ ਗਏ ਲੋਕਾਂ ਦੇ ਵਿਦੇਸ਼ਾ ਵਿੱਚ ਵਸੇ ਰਿਸ਼ਤੇਦਾਰ ਕਿਤੇ ਉਸ ਨਾਲ ਬਦਸਲੂਕੀ ਨਾ ਕਰ ਦੇਣ।

ਕਿੰਨ੍ਹਾਂ ਚੰਗਾ ਹੋਵੇ ਕਿ ਜੇ ਇਹ ਨਿੱਜੀ ਸੁਰੱਖਿਆ ਕਰਨ ਵਾਲੇ ਮੁੱਖ-ਮੰਤਰੀ ਨੂੰ ਮਿਲਣ ਆਏ ਹਰ ਵਿਅਕਤੀ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਣ।

ਮੁੱਖ-ਮੰਤਰੀ ਨੂੰ ਨਿਊਯਾਰਕ ਵਿੱਚ ਵਸੇ ਹਰ ਪੰਜਾਬੀ ਨਾਲ ਮਿਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਖਾਸ ਤੌਰ ਤੇ ਉਹਨਾਂ ਨਾਲ ਵੀ ਜੋ ਇਨ੍ਹਾਂ ਦੀਆਂ ਨੀਤੀਆਂ ਤੋਂ ਸਹਿਮਤ ਨਹੀਂ ਹਨ।

ਸੱਤਾਧਾਰੀ ਪਰਿਵਾਰ ਇੱਕ ਕਿਸਮ ਨਾਲ ਇਸ ਗੱਲ ਨੂੰ ਕਬੂਲਦਾ ਹੈ ਕਿ ਇਹ ਡਰ ਉਨ੍ਹਾਂ ਦੁਆਰਾ ਕੀਤੀ ਗਈ ਲੁੱਟ ਅਤੇ ਭੈਅ ਸਦਕਾ ਹੀ ਹੈ।ਜਿਸ ਕਾਰਨ ਉਨ੍ਹਾਂ ਨੂੰ ਵਿਦੇਸ਼ਾ ਵਿੱਚ ਸੁਰੱਖਿਆ ਬੰਦੋਬਸਤ ਕਰਨੇ ਪੈਂਦੇ ਹਨ।

ਵਧੇਰੇ ਚਿਕਿਤਸਕ ਹਮਲਾਵਾਰਾਂ ਅਤੇ ਪੀੜਤਾਂ ਵਿੱਚ ਆਪਸੀ ਮੇਲ-ਮਿਲਾਪ ਦਾ ਸੁਝਾਅ ਦਿੰਦੇ ਹਨ।ਕਿੰਨ੍ਹਾਂ ਚੰਗਾ ਹੋਵੇ ਜੇ ਨਿਊਯਾਰਕ ਦੇ ਠੰਡੇ ਅਤੇ ਨਿਰਮਲ ਮਾਹੌਲ ਵਿੱਚ ਮੁੱਖ-ਮੰਤਰੀ ਇਸ ਵਿਸ਼ੇ ਤੇ ਅਮਲ ਕਰਨ।

ਇੱਕ ਗੱਲ ਤਾਂ ਯਕੀਨੀ ਹੈ ਕਿ ਨਾਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਅਤੇ ਨਾ ਹੀ ਮਨਪ੍ਰੀਤ ਬਾਦਲ ਨੂੰ ਆਪਣੀ ਸਰੱਖਿਆ ਲਈ ਨਿਊਯਾਰਕ ਵਿੱਚ ਠੇਕੇ ਤੇ ਨਿੱਜੀ ਸੁਰੱਖਿਆ ਕਰਮਚਾਰੀਆਂ ਦੀ ਲੋੜ ਮਹਿਸੂਸ ਹੋਵੇਗੀ।

ਸੱਤਾਧਾਰੀ ਪਰਿਵਾਰ ਵੱਲੋਂ ਸਰਕਾਰੀ ਖਜ਼ਾਨੇ ਦੇ ਦੁਰ-ਉਪਯੋਗ ਦਾ ਅਸਲ ਹਾਲ ਤਾਂ ਸਿਰਫ ਉਸ ਵੇਲੇ ਪਤਾ ਲੱਗੇਗਾ ਜਦੋਂ ਇਹ ਸਰਕਾਰ ਨੂੰ ਲੋਕ ਵਿਦਾਈ ਦੇ ਦੇਣਗੇ।

Punjab Politics News

HALQA NEWS

Jassi Khangura released magazine - Tuesday, 28/02/2012

Jassi Khangura released magazine with Mr. Dhanwant Singh Hissowal, owner of a local newspaper 'Paar Utara,' at Hotel Park Plaza. In the picture, Mr. Dhanwant S. Hissowal, Mr. Ranjit S. Mangat, Mr. Bhag S. Dardi, Mr. Sukhpal S. Shampy Banohar and other Congress supporters and workers.






 

NRI NEWS

Indian-origin man is first Muslim mayor of UK town

Saturday, 19/05/2012

http://timesofindia.indiatimes.com/nri/other-news/Indian-origin-man-is-first-Muslim-mayor-of-UK-town/articleshow/13283930.cms

Indian-origin councillor Abdul Razak Osman has become the first Lord Mayor of the Islamic faith to hold the high office in the multi-cultural town of Leicester, which has a large minority of Indian origin people. Osman was born in Kenya and arrived in the UK in 1971. His late father Yousuf Razak worked on the East African Railway, and worked for a local engineering firm after moving to Leicester.

 

Newsletter Sign up

Jassi compiles a monthly e-newsletter of activities in the constituency and beyond. To sign up, please enter your email address in the box below