ਪ੍ਰਭਾਵਸ਼ਾਲੀ ਲੋਕਾਂ ਦੇ ਨਾਮਾਂ ਦਾ ਖੁਲਾਸਾ ਕਰਨ ਟਰਾਂਸਪੋਰਟ ਮੰਤਰੀ: ਖੰਗੂੜਾ - 14/12/2010

ਚੰਡੀਗੜ੍ਹ, 14 ਦਸੰਬਰ: ਕਿੱਲ੍ਹਾ ਰਾਏਪੁਰ ਤੋਂ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ ਨੇ ਮੰਗਲਵਾਰ ਨੂੰ ਪੰਜਾਬ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਤੋਂ ਉਨ੍ਹਾਂ ਤਾਕਤਵਰ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਦਾ ਨਾਮ ਪੁੱਛਿਆ ਹੈ, ਜਿਨ੍ਹਾਂ ਨੇ ਸੂਬੇ ਦੀ ਟਰਾਂਸਪੋਰਟ ’ਤੇ ਆਪਣਾ ਕਬਜ਼ਾ ਜਮਾ ਰੱਖਿਆ ਹੈ ਅਤੇ ਪ੍ਰਦੇਸ਼ ਦੇ ਮੁੱਖ ਕਮਾਈ ਵਾਲੇ ਰੂਟਾਂ ’ਤੇ ਆਪਣੀਆਂ ਬੱਸਾਂ ਚਲਾ ਰਹੇ ਹਨ।

ਟਰਾਂਸਪੋਰਟ ਮੰਤਰੀ ਦੇ ਉਸ ਬਿਆਨ ਕਿ ਪੰਜਾਬ ਦੇ ਟਰਾਂਸਪੋਰਟ ਬਿਜਨੇਸ ’ਤੇ ਕੁਝ ਤਾਕਤਵਰ ਵਿਅਕਤੀਆਂ ਨੇ ਆਪਣਾ ਕਬਜ਼ਾ ਜਮਾ ਰੱਖਿਆ ਹੈ, ਦਾ ਖੰਗੂੜਾ ਨੇ ਸਵਾਗਤ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਟਰਾਂਸਪੋਰਟ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਹੋਰ ਅੱਗੇ ਵੱਧਦਿਆਂ ਉਨ੍ਹਾਂ ਲੋਕਾਂ ਦੇ ਨਾਮਾਂ ਦਾ ਖੁਲਾਸਾ ਕਰਨ, ਜਿਨ੍ਹਾਂ ਨੇ ਪੰਜਾਬ ਦੇ ਟਰਾਂਸਪੋਰਟ ਬਿਜ਼ਨੇਸ ਨੂੰ ਆਪਣੇ ਰੁਤਬੇ ਦੀ ਵਰਤੋਂ ਕਰਦਿਆਂ ਹੱਥਾਂ ’ਚ ਲੈ ਰੱਖਿਆ ਹੈ।

ਖੰਗੂੜਾ ਨੇ ਕਿਹਾ ਕਿ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਪੰਜਾਬ ਦੇ ਟਰਾਂਸਪੋਰਟ ਬਿਜ਼ਨੇਸ ’ਤੇ ਕੁਝ ਪ੍ਰਭਾਵਸ਼ਾਲੀ ਵਿਅਕਤੀ ਆਪਣੇ ਰੁਤਬੇ ਅਤੇ ਉੱਚੀ ਪਹੁੰਚ ਦਾ ਇਸਤੇਮਾਲ ਕਰਦਿਆਂ ਕਬਜ਼ਾ ਜਮਾਏ ਬੈਠੇ ਹਨ, ਜਿਸਦਾ ਖਾਮਿਆਜਾ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੂੰ ਭਾਰੀ ਵਿੱਤੀ ਘਾਟੇ ਦੇ ਰੂਪ ’ਚ ਚੁੱਕਣਾ ਪੈ ਰਿਹਾ ਹੈ।

ਉਨ੍ਹਾਂ ਨੇ ਸਾਫ ਕੀਤਾ ਕਿ ਮੇਰੀ ਤਰ੍ਹਾਂ ਪੰਜਾਬ ’ਚ ਸਾਰੇ ਜਾਣਦੇ ਹਨ ਕਿ ਕਿਸਨੇ ਸੂਬੇ ਦੇ ਟਰਾਂਸਪੋਰਟ ਬਿਜ਼ਨੇਸ ਨੂੰ ਆਪਣੇ ਹੱਥ ’ਚ ਲੈ ਰੱਖਿਆ ਹੈ ਅਤੇ ਆਪਣੀ ਮੋਨੋਪਾਲੀ ਜਮਾ ਲਈ ਹੈ। ਖੰਗੂੜਾ ਨੇ ਕਿਹਾ ਕਿ ਇਹ ਚੰਗਾ ਹੋਵੇਗਾ ਕਿ ਟਰਾਂਸਪੋਰਟ ਮੰਤਰੀ ਸਾਰੀ ਸੱਚਾਈ ਦਾ ਖੁਦ ਖੁਲਾਸਾ ਕਰਨ।

ਟਰਾਂਸਪੋਰਟ ਸੈਕਟਰ ਨੂੰ ਅਤੇ ਇਸ ਦੇ ਰੂਪ ਪਰਮਿਟ ਸਿਸਟਮ ਨੂੰ ਇੱਕ ਵਾਰ ਫਿਰ ਤੋਂ ਉਦਾਰਵਾਦੀ ਬਣਾਉਣ ਦੀ ਮੰਗ ਨੂੰ ਦੁਹਰਾਉਂਦਿਆਂ ਖੰਗੂੜਾ ਨੇ ਕਿਹਾ ਕਿ ਇਸ ਨਾਲ ਸੇਵਾਵਾਂ ’ਚ ਸੁਧਾਰ ਆਉਣ ਦੇ ਨਾਲ ਨਾਲ ਟਰਾਂਸਪੋਰਟ ਵਿਭਾਗ ’ਚ ਫੈਲੇ ਭ੍ਰਿਸ਼ਟਾਚਾਰ ਤੋਂ ਵੀ ਅਜ਼ਾਦੀ ਮਿਲੇਗੀ, ਨਾਲ ਹੀ ਇਸ ਖੇਤਰ ’ਚ ਫੈਲੀ ਮੋਨੋਪਾਲੀ ’ਤੇ ਵੀ ਲਗਾਮ ਕੱਸੀ ਜਾ ਸਕੇਗੀ।

ਇਸ ਮੌਕੇ ’ਤੇ ਟਰਾਂਸਪੋਰਟ ਮੰਤਰੀ ਨਾਲ ਹਮਦਰਦੀ ਪ੍ਰਗਟਾਉਂਦਿਆਂ ਖੰਗੂੜਾ ਨੇ ਕਿਹਾ ਕਿ ਟਰਾਂਸਪੋਰਟ ਬਿਜ਼ਨੇਸ ’ਤੇ ਕਬਜ਼ਾ ਜਮਾਏ ਬੈਠੇ ਤਾਕਤਵਰ ਵਿਅਕਤੀ, ਜਿਸਦੀ ਉਹ (ਮੰਤਰੀ) ਗੱਲ ਕਰ ਰਹੇ ਹਨ, ਨੂੰ ਹਟਾਉਂਦਿਆਂ ਸਿਸਟਮ ਨੂੰ ਸਾਫ ਕਰਨਾ ਵਿਹਾਰਿਕ ਨਹੀਂ ਹੈ। ਖੰਗੂੜਾ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਸਿਰਫ ਉਨ੍ਹਾਂ ਪ੍ਰਭਾਵਸ਼ਾਲੀ ਲੋਕਾਂ ਅਤੇ ਉਨ੍ਹਾਂ ਵਲੋਂ ਚਲਾਈਆਂ ਜਾ ਰਹੀਆਂ ਬੱਸਾਂ ਦੀ ਗਿਣਤੀ ਦਾ ਹੀ ਖੁਲਾਸਾ ਕਰ ਦੇਣ, ਉਹ ਵੀ ਸਿਰਫ ਰਿਕਾਰਡ ਵਾਸਤੇ, ਨਹੀਂ ਤਾਂ ਲੋਕ ਸੱਚਾਈ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

Punjab Politics News

HALQA NEWS

Jassi Khangura released magazine - Tuesday, 28/02/2012

Jassi Khangura released magazine with Mr. Dhanwant Singh Hissowal, owner of a local newspaper 'Paar Utara,' at Hotel Park Plaza. In the picture, Mr. Dhanwant S. Hissowal, Mr. Ranjit S. Mangat, Mr. Bhag S. Dardi, Mr. Sukhpal S. Shampy Banohar and other Congress supporters and workers.






 

NRI NEWS

Indian-origin man is first Muslim mayor of UK town

Saturday, 19/05/2012

http://timesofindia.indiatimes.com/nri/other-news/Indian-origin-man-is-first-Muslim-mayor-of-UK-town/articleshow/13283930.cms

Indian-origin councillor Abdul Razak Osman has become the first Lord Mayor of the Islamic faith to hold the high office in the multi-cultural town of Leicester, which has a large minority of Indian origin people. Osman was born in Kenya and arrived in the UK in 1971. His late father Yousuf Razak worked on the East African Railway, and worked for a local engineering firm after moving to Leicester.

 

Newsletter Sign up

Jassi compiles a monthly e-newsletter of activities in the constituency and beyond. To sign up, please enter your email address in the box below