ਕੀ ਹੈ ਸੁਖਬੀਰ ਦੀ ਪਹਿਲ ਅਰਮਾਨੀ ਜਾਂ ਫਿਰ ਆਮ ਆਦਮੀ? - 25/01/2011

ਚੰਡੀਗੜ੍ਹ, 25 ਅਪ੍ਰੈਲ: ਕਿਲਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਨੇ ਸੋਮਵਾਰ ਨੂੰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਚੀਨ ਦੇ ਦੌਰੇ 'ਤੇ ਸਖਤ ਪ੍ਰਤੀਕ੍ਰਿਆ ਜ਼ਾਹਿਰ ਕੀਤੀ ਹੈ।

ਖੰਗੂੜਾ ਨੇ ਕਿਹਾ ਹੈ ਕਿ ਸੁਖਬੀਰ ਨੂੰ ਇਹ ਸਾਫ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੀ ਲਗਾਤਾਰ ਵਿਦੇਸ਼ਾਂ ਨੂੰ ਫੇਰੀਆਂ ਨਾਲ ਪੰਜਾਬ ਨੂੰ ਨਿੱਕਾ ਕੁ ਵੀ ਫਾਇਦਾ ਪਹੁੰਚਿਆ ਹੈ।

ਵਿਧਾਇਕ ਨੇ ਜ਼ੋਰ ਦਿੰਦਿਆਂ ਕਿਹਾ ਕਿ ਲੋਕ ਇਹ ਸਮਝਦੇ ਹਨ ਕਿ ਸੁਖਬੀਰ ਵਿਅਕਤੀਗਤ ਵਪਾਰ ਅਤੇ ਪਰਿਵਾਰਿਕ ਖਰੀਦਦਾਰੀ ਖਾਤਿਰ ਵਿਦੇਸ਼ਾਂ ਦੇ ਦੌਰੇ ਕਰਦੇ ਹਨ, ਮਗਰ ਇਸਦਾ ਸਾਰਾ ਭਾਰ ਸਰਕਾਰੀ ਖ਼ਜ਼ਾਨੇ ਉੱਪਰ ਬਹੁਤ ਵੱਡੇ ਘਾਟੇ ਦੇ ਤੌਰ 'ਤੇ ਪੈਂਦਾ ਹੈ।

ਉਨ੍ਹਾਂ ਨੇ ਸੁਖਬੀਰ ਨੂੰ ਇਹ ਸਾਫ ਕਰਨ ਨੂੰ ਕਿਹਾ ਹੈ ਕਿ ਉਸਦੇ ਕਿੰਨੇ ਦੌਰਿਆਂ ਦਾ ਭਾਰ ਪੰਜਾਬ ਸਰਕਾਰ ਦੇ ਖ਼ਜ਼ਾਨੇ 'ਤੇ ਪੈਂਦਾ ਹੈ, ਕਿੰਨੇ ਦੌਰਿਆਂ ਦੀ ਅਦਾਇਗੀ ਸਰਵਜਨਿਕ ਅਤੇ ਕਿੰਨਿਆਂ ਦੀ ਨਿਜੀ ਜ਼ੇਬ ਤੋਂ ਕੀਤੀ ਗਈ ਹੈ।

ਖੰਗੂੜਾ ਨੇ ਕਿਹਾ ਕਿ ਲੋਕ ਆਗੂਆਂ ਤੋਂ ਆਸ ਕਰਦੇ ਹਨ ਕਿ ਉਹ ਨਵੀਆਂ ਯੋਜਨਾਵਾਂ ਖਾਤਿਰ ਵਿਦੇਸ਼ਾਂ ਦਾ ਦੌਰਾ ਕਰਨ, ਜਿਸਦਾ ਲਾਭ ਸਮਾਜਿਕ ਵਿਕਾਸ ਸਬੰਧੀ ਪ੍ਰੋਜੈਕਟਾਂ ਨਾਲ ਹੋਵੇ ਅਤੇ ਉੱਥੋਂ ਦੇ ਉਦਯੋਗ ਮੁਖੀਆਂ ਨਾਲ ਮਿਲ ਕੇ ਇੰਡਸਟਰੀ ਲਿਆਈ ਜਾਵੇ।

ਉਹ ਗਏ, ਮਗਰ ਅਫਸੋਸ ਪਿਛਲੇ 4 ਸਾਲਾਂ ਦੌਰਾਨ ਇੱਕ ਲੰਗੜੀ ਬਤੱਖ ਵਾਂਗ ਪੰਜਾਬ ਦਾ ਪ੍ਰਸ਼ਾਸਨ 500 ਫਾਰਚਿਊਨ ਕੰਪਨੀਆਂ 'ਚੋਂ ਕਿਸੇ ਇੱਕ ਦੇ ਵੀ ਸੀ.ਈ.ਓ. ਨੂੰ ਸੂਬੇ ਵੱਲ ਨੂੰ ਖਿੱਚਣ 'ਚ ਨਾਕਾਮਯਾਬ ਰਿਹਾ ਹੈ।

ਖੰਗੂੜਾ ਨੇ ਕਿਹਾ ਕਿ ਇਹ ਸੁਖਬੀਰ ਨੂੰ ਤੈਅ ਕਰਨਾ ਹੋਵੇਗਾ ਕਿ ਇਹ ਲੋਕਾਂ ਦੇ ਹਿੱਤ ਵਿੱਚ ਹੈ ਕਿ ਉਹ ਅਤੇ ਉਨ੍ਹਾਂ ਦੀ ਫੈਮਿਲੀ ਵਾਸਤੇ ਪ੍ਰਮੁੱਖ ਅੰਤਰਰਾਸ਼ਟਰੀ ਸ਼ਹਿਰਾਂ ਦੇ ਵਧੀਆ ਬੁਟੀਕਾਂ 'ਚ ਅਰਮਾਨੀ, ਬੋਸ, ਪ੍ਰਾਦਾ, ਲੋਇਸ ਵੁਟਨ ਅਤੇ ਹੋਰਨਾਂ ਲਗਜ਼ਰੀ ਬ੍ਰਾਂਡਾਂ ਦੀ ਖਰੀਦਦਾਰੀ ਕਰਨਾ ਜ਼ਰੂਰੀ ਹੈ ਜਾਂ ਫਿਰ ਉਨ੍ਹਾਂ ਨੂੰ ਆਪਣਾ ਸਮਾਂ ਸਮਾਜਿਕ ਬਦਲਾਅ ਖਾਤਿਰ ਸਵੇਟੋ ਵਿੱਚ, ਗੰਦੀ ਗਲੀਆਂ ਦੀ ਮੁਰੰਮਤ ਵਾਸਤੇ ਸਾਓ ਪਾਓਲੋ 'ਚ, ਨਵੀਨ ਖੇਤੀਬਾੜੀ ਵਾਸਤੇ ਬੋਤਸਵਾਨਾ ਜਾਂ ਵੈਲਿਊ ਐਡਿਡ ਫੂਡ ਪ੍ਰੋਸੈਸਿੰਗ ਵਾਸਤੇ ਇੰਡੋਨੇਸ਼ੀਆ 'ਚ ਲਗਾਉਣਾ ਚਾਹੀਦਾ ਹੈ।

ਵਿਧਾਇਕ ਨੇ ਕਿਹਾ ਕਿ ਸੁਖਬੀਰ ਬਾਦਲ ਵਿਕ੍ਰਤ ਸੋਚ ਦੇ ਮਾਲਿਕ ਲੱਗਦੇ ਹਨ, ਜਿਹੜੇ ਆਪ ਨੂੰ ਅਤੇ ਆਪਣੇ ਪਰਿਵਾਰ ਦੇ ਫਾਇਦੇ ਪਾਰਟੀ ਦੇ ਹਿੱਤ ਤੋਂ ਜ਼ਿਆਦਾ ਪਹਿਲ ਦਿੰਦੇ ਹਨ, ਜਦਕਿ ਲੰਮੇ ਸਮੇਂ ਤੋਂ ਪੀੜਤ ਪੰਜਾਬ ਦੇ ਗਰੀਬ ਲੋਕ ਉਨ੍ਹਾਂ ਨੂੰ ਤੀਜ਼ੇ ਦਰਜ਼ੇ ਦੇ ਮਹਿਸੂਸ ਹੁੰਦੇ ਹਨ।

ਜੱਸੀ ਨੇ ਸੁਖਬੀਰ ਨੂੰ ਚੁਣੌਤੀਆਂ ਦਿੰਦਿਆਂ ਸਪੱਸ਼ਟ ਕਰਨ ਨੂੰ ਕਿਹਾ ਹੈ ਕਿ ਕਿਹੜੀਆਂ ਤਕਨੀਕਾਂ ਅਤੇ ਬਿਜ਼ਨਸ ਪ੍ਰੀਕ੍ਰਿਆਵਾਂ ਨੂੰ ਉਨ੍ਹਾਂ ਨੇ ਵਿਦੇਸ਼ਾਂ 'ਚ ਦੇਖਿਆ, ਜਿਸਨੂੰ ਉਹ ਸਮਝਦੇ ਹਨ ਕਿ ਪੰਜਾਬ ਵਾਸਤੇ ਉਚਿਤ ਹਨ ਅਤੇ ਇਨ੍ਹਾਂ ਦੀ ਪੰਜਾਬ 'ਚ ਸਥਾਪਨਾ ਨੂੰ ਲੈ ਕੇ ਸੱਤਾਧਾਰੀ ਸਰਕਾਰ ਪਾਸੋਂ ਕੀ ਕਦਮ ਚੁੱਕੇ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸੁਖਬੀਰ ਦੀ ਉਸ ਸਲਾਹ ਨੂੰ ਹਾਲੇ ਤੱਕ ਨਹੀਂ ਭੁੱਲੇ ਹਨ ਕਿ ਜਿਸ 'ਚ ਉਨ੍ਹਾਂ ਨੇ ਬ੍ਰਾਜ਼ੀਲ ਦੌਰੇ ਦੇ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਉੱਥੇ ਹੀ ਵੱਸ ਜਾਣ ਨੂੰ ਕਿਹਾ ਸੀ!

ਖੰਗੂੜਾ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸੁਖਬੀਰ ਲਗਾਤਾਰ ਲਗਜ਼ਰੀ ਚੀਜ਼ਾਂ ਨੂੰ ਖਰੀਦਣ ਵਾਸਤੇ ਕੀਤੇ ਜਾ ਰਹੇ ਵਿਦੇਸ਼ੀ ਦੌਰਿਆਂ ਉੱਪਰ ਅਧਿਕਾਰਿਕ ਫੇਰੀ ਦਾ ਲੇਬਲ ਲਗਾ ਕੇ ਆਮ ਆਦਮੀ ਦਾ ਅਪਮਾਨ ਕਰ ਰਹੇ ਹਨ। ਜਾਂ ਫਿਰ ਉਨ੍ਹਾਂ ਨੇ ਉਹ ਫਿਲਮਾਂ ਬਹੁਤ ਦੇਖ ਲਈਆਂ ਹਨ, ਜਿਵੇਂ ਦ ਡੇਵਿਲ ਵਿਅਰਸ ਪ੍ਰਦਾ।

ਅੰਤ ਵਿੱਚ ਉਨ੍ਹਾਂ ਕਿਹਾ ਕਿ ਉਹ ਸਮਾਂ ਵੀ ਜ਼ਲਦੀ ਆਉਣ ਵਾਲਾ ਹੈ ਕਿ ਜਦੋਂ ਜੇਲ੍ਹ ਵਿੱਚ ਬੈਠੇ ਸੁਖਬੀਰ ਨੂੰ ਡਿਜ਼ਾਇਨਰ ਚੀਜ਼ਾਂ ਦੀ ਮੌਜ਼ ਲੈਣ ਦਾ ਕੋਈ ਮੌਕਾ ਨਹੀਂ ਮਿਲੇਗਾ। ਮਗਰ ਅਫਸੋਸ, ਉਦੋਂ ਤੱਕ ਉਹ ਬੇਅਰਥ ਦਿਖਾਵੇ ਦੇ ਚੱਕਰ ਵਿੱਚ ਬੇਸ਼ਕੀਮਤੀ ਸਰਕਾਰੀ ਖਜ਼ਾਨਾ ਗਵਾ ਦੇਣਗੇ।

ਜੱਸੀ ਖੰਗੂੜਾ,
ਵਿਧਾਇਕ, ਹਲਕਾ ਕਿਲਾ ਰਾਏਪੁਰ।

Punjab Politics News

HALQA NEWS

Jassi Khangura released magazine - Tuesday, 28/02/2012

Jassi Khangura released magazine with Mr. Dhanwant Singh Hissowal, owner of a local newspaper 'Paar Utara,' at Hotel Park Plaza. In the picture, Mr. Dhanwant S. Hissowal, Mr. Ranjit S. Mangat, Mr. Bhag S. Dardi, Mr. Sukhpal S. Shampy Banohar and other Congress supporters and workers.






 

NRI NEWS

Indian-origin man is first Muslim mayor of UK town

Saturday, 19/05/2012

http://timesofindia.indiatimes.com/nri/other-news/Indian-origin-man-is-first-Muslim-mayor-of-UK-town/articleshow/13283930.cms

Indian-origin councillor Abdul Razak Osman has become the first Lord Mayor of the Islamic faith to hold the high office in the multi-cultural town of Leicester, which has a large minority of Indian origin people. Osman was born in Kenya and arrived in the UK in 1971. His late father Yousuf Razak worked on the East African Railway, and worked for a local engineering firm after moving to Leicester.

 

Newsletter Sign up

Jassi compiles a monthly e-newsletter of activities in the constituency and beyond. To sign up, please enter your email address in the box below