ਗਠਜੋੜ ਸਰਕਾਰ ਵੱਲੋਂ ਅਪਰਾਧੀ ਐਲਾਨ 2,600 ਐੱਨ.ਆਰ.ਆਈਜ਼ ’ਤੇ ਸਫਾਈ ਦੇਣ ਮੁੱਖ ਮੰਤਰੀ ਬਾਦਲ: ਖੰਗੂੜਾ - 16/05/2011

ਚੰਡੀਗੜ੍ਹ, 16 ਮਈ - ਕਿਲਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਉਨ੍ਹਾਂ ਨੂੰ ਅਪਰਾਧੀ ਐਲਾਨ ਕੀਤੇ ਗਏ ਐੱਨ.ਆਰ.ਆਈਜ਼ ਦੀ ਸਹੀ ਗਿਣਤੀ ਦੱਸਣ ਨੂੰ ਕਿਹਾ ਹੈ।

ਖੰਗੂੜਾ ਨੇ ਕਿਹਾ, ਜਿਵੇਂ ਕਿ ਹੁਣ ਕੇਂਦਰ ਨੇ ਕਾਲੀ ਸੂਚੀ ਤੋਂ ਕਈ ਸਿੱਖ ਐੱਨ.ਆਰ.ਆਈਜ਼ ਦਾ ਨਾਮ ਹਟਾ ਦਿੱਤਾ ਹੈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਦੀ ਵਾਰੀ ਹੈ ਕਿ ਉਹ ਵੀ ਅਪਰਾਧੀ ਐਲਾਨ ਕੀਤੇ ਗਏ ਬੇਗੁਨਾਹ ਐੱਨ.ਆਰ.ਆਈਜ਼ ਦੇ ਖਿਲਾਫ ਦਰਜ਼ ਕੀਤੀਆਂ ਗਈਆਂ ਝੂਠੀਆਂ ਐੱਫ.ਆਈ.ਆਰਜ਼ ਨੂੰ ਵਾਪਿਸ ਲੈ ਲਵੇ।

ਖੰਗੂੜਾ ਨੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ 6 ਜਨਵਰੀ, 2008 ਨੂੰ ਜਲੰਧਰ ’ਚ ਐੱਨ.ਆਰ.ਆਈਜ਼ ਸੰਮੇਲਨ ’ਚ ਬਾਦਲ ਨੇ ਅਪਰਾਧੀ ਐਲਾਨ ਕੀਤੇ ਗਏ ਐੱਨ.ਆਰ.ਆਈਜ਼ ਦੀ ਸੂਚੀ ਨੂੰ ਇੰਟਰਨੇਟ ’ਤੇ ਜਾਰੀ ਕਰਨ ਦਾ ਐਲਾਨ ਕੀਤਾ ਸੀ, ਮਗਰ 40 ਮਹੀਨੇ ਬੀਤਣ ਦੇ ਬਾਵਜੂਦ ਇਸ ਸਬੰਧ ’ਚ ਹਾਲੇ ਤੱਕ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਨੇ ਬਾਦਲ ਨੂੰ ਲਲਕਾਰਦਿਆਂ ਉਕਤ ਸੂਚੀ ਨੂੰ ਤੁਰੰਤ ਜਾਰੀ ਕਰਨ ਨੂੰ ਕਿਹਾ ਹੈ।

ਖੰਗੂੜਾ ਨੇ ਅਫਸੋਸ ਜਾਹਿਰ ਕਰਦਿਆਂ ਕਿਹਾ ਕਿ ਗਠਜੋੜ ਸਰਕਾਰ ’ਚ ਐੱਨ.ਆਰ.ਆਈ ਮਾਮਲਿਆਂ ਦਾ ਵਿਭਾਗ ਇੱਕ ਮੰਤਰੀ ਬਲਬੀਰ ਸਿੰਘ ਬਾਠ ਵੱਲੋਂ ਸੰਭਾਲੇ ਜਾਣ ਅਤੇ ਹੁਣ ਤੱਕ ਇੱਕ ਐੱਨ.ਆਰ.ਆਈ ਮੁੱਖ ਮੰਤਰੀ ਦਫਤਰ ਦੇ ਅੰਦਰ ਹੀ ਹੋਣ ਦੇ ਕਾਰਨ ਹਾਲੇ ਤੱਕ ਐੱਨ.ਆਰ.ਆਈਜ਼ ਦੀਆਂ ਸਮੱਸਿਆਵਾਂ ਦਾ ਬਹੁਤ ਘੱਟ ਉਪਾਅ ਹੋ ਪਾਇਆ ਹੈ।

ਦੁੱਖ ਭਰੀ ਸੱਚਾਈ ਪ੍ਰਗਟ ਕਰਦਿਆਂ ਵਿਧਾਇਕ ਨੇ ਕਿਹਾ ਕਿ ਬਾਦਲ ਅਤੇ ਉਸਦੀ ਕਠਪੁਤਲੀਆਂ ਨੇ ਆਪਣੇ ਸ਼ਾਸਨਕਾਲ ਦੇ ਦੌਰਾਨ ਐੱਨ.ਆਰ.ਆਈਜ਼ ਨੂੰ ਝੂਠੇ ਕੇਸਾਂ ਰਾਹੀਂ ਪ੍ਰੇਸ਼ਾਨ ਕਰਨ ’ਚ ਮਹਾਰਤ ਹਾਸਿਲ ਕਰ ਲਈ ਹੈ, ਜਿਸਦੇ ਚਲਦਿਆਂ ਇਹ ਐੱਨ.ਆਰ.ਆਈਜ਼ ਗ੍ਰਿਫਤਾਰੀ ਦੇ ਡਰ ਕਾਰਨ ਭਾਰਤ ਤੋਂ ਦੂਰ ਭੱਜਦੇ ਹਨ। ਗਠਜੋੜ ਸਰਕਾਰ ਨੇ ਐੱਨ.ਆਰ.ਆਈਜ਼ ਨੂੰ ਅਪਰਾਧੀ ਐਲਾਨ ਕਰਨ ਸਬੰਧੀ ਸਿਰਫ ਨੋਟਿਸ ਭੇਜਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕੀਤਾ।

ਪੰਜਾਬ ਦੇ ਇੱਕੋਮਾਤਰ ਐੱਨ.ਆਰ.ਆਈ ਮੂਲ ਦੇ ਵਿਧਾਇਕ ਖੰਗੂੜਾ ਨੇ ਅਫਸੋਸ ਪ੍ਰਗਟ ਕੀਤਾ ਕਿ ਅਕਾਲੀ ਪ੍ਰਸ਼ਾਸਨ ਭਾਰਤੀਆਂ ਦੇ ਪ੍ਰਤੀ ਕਦੇ ਵੀ ਇਮਾਨਦਾਰ ਨਹੀਂ ਰਿਹਾ ਹੈ, ਜਿਸਨੇ ਹਮੇਸ਼ਾ ਹੀ ਉਨ੍ਹਾਂ ਦੀਆਂ ਹਜ਼ਾਰਾਂ ਦੀ ਗਿਣਤੀ ’ਚ ਕਰੋੜਾਂ ਰੁਪਏ ਦੀਆਂ ਸੰਪਤੀਆਂ ਨੂੰ ਲੁੱਟਣ ਦੀ ਅਗਵਾਈ ਕੀਤੀ ਹੈ। ਇਹੋ ਕਾਰਨ ਹੈ ਕਿ ਬਾਦਲ ਦੇਸ਼ ਤੋਂ ਬਾਹਰ ਐੱਨ.ਆਰ.ਆਈਜ਼ ਦਾ ਸਾਹਮਣਾ ਕਰਨ ਤੋਂ ਡਰਦੇ ਹਨ। ਇਸੇ ਦੇ ਚੱਲਦੇ ਉਹ ਕਦੇ ਵੀ ਕੈਨੇਡਾ ’ਚ ਕਦਮ ਨਹੀਂ ਰੱਖਦੇ ਹਨ। ਅਮਰੀਕਾ ’ਚ ਉਨ੍ਹਾਂ ਨੂੰ ਨਿਜੀ ਸੁਰੱਖਿਆ ਰੱਖਣੀ ਪੈਂਦੀ ਹੈ, ਜਿਹੜੀ ਅਜਿਹੀ ਜ਼ਰੂਰਤ ਨੂੰ ਮਹਿਸੂਸ ਕਰਨ ਵਾਲੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ।

ਖੰਗੂੜਾ ਨੇ ਸਾਫ ਕੀਤਾ ਕਿ ਉਨ੍ਹਾਂ ਦੇ ਵਿਸ਼ਵਾਸ ਪਾਤਰ ਸੂਤਰਾਂ ਦੇ ਮੁਤਾਬਿਕ ਅਕਾਲੀ ਪ੍ਰਸ਼ਾਸਨ ਨੇ ਐੱਨ.ਆਰ.ਆਈਜ਼ ਦੇ ਖਿਲਾਫ 13 ਹਜ਼ਾਰ ਤੋਂ ਵੱਧ ਝੂਠੇ ਕੇਸ ਦਾਇਰ ਕੀਤੇ ਹਨ, ਜਿਸਦੇ ਸਿੱਟੇ ਵਜੋਂ 2600 ਹੋਰ ਐੱਨ.ਆਰ.ਆਈਜ਼ ਨੂੰ ਅਪਰਾਧੀ ਐਲਾਨ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਕਈ ਐੱਨ.ਆਰ.ਆਈਜ਼ ਆਪਣੇ ਉੱਪਰ ਲੱਗੇ ਦੋਸ਼ਾਂ ਤੋਂ ਅਣਜਾਨ ਐਲਾਨ ਅਪਰਾਧੀ ਦੇ ਰੂਪ ’ਚ ਭਾਰਤ ਦੀਆਂ ਜੇਲ੍ਹਾਂ ‘ਚ ਸੜ ਰਹੇ ਹਨ ਅਤੇ ਵਿਦੇਸ਼ਾਂ ਵਿੱਚ ਰਹਿੰਦਿਆਂ ਨੂੰ ਦੇਸ਼ ‘ਚ ਵਾਪਿਸ ਪਰਤਣ ‘ਤੇ ਉਨ੍ਹਾਂ ਗ੍ਰਿਫਤਾਰ ਕਰ ਲਿਆ ਜਾਏਗਾ।

ਅੰਤ ’ਚ ਖੰਗੂੜਾ ਨੇ ਕਿਹਾ ਕਿ ਰੋਜ਼ਗਾਰ ਸਹਾਇਤਾ ਦੀ ਮੰਗ ਕਰ ਰਹੇ ਕਈ ਪ੍ਰੇਸ਼ਾਨ ਐੱਨ.ਆਰ.ਆਈਜ਼ ਦੀਆਂ ਉਨ੍ਹਾਂ ਕਾਲਾਂ ਅਤੇ ਈਮੇਲ ਪ੍ਰਾਪਤ ਹੁੰਦੇ ਹਨ। ਜਿਨ੍ਹਾਂ ਦੇ ਗੁੱਸੇ ਦਾ ਸਾਹਮਣਾ ਬਾਦਲ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੌਣਾਂ ਵਿੱਚ ਭੁਗਤਣਾ ਪਵੇਗ੍ਵਾ।

Punjab Politics News

HALQA NEWS

Jassi Khangura released magazine - Tuesday, 28/02/2012

Jassi Khangura released magazine with Mr. Dhanwant Singh Hissowal, owner of a local newspaper 'Paar Utara,' at Hotel Park Plaza. In the picture, Mr. Dhanwant S. Hissowal, Mr. Ranjit S. Mangat, Mr. Bhag S. Dardi, Mr. Sukhpal S. Shampy Banohar and other Congress supporters and workers.






 

NRI NEWS

Indian-origin man is first Muslim mayor of UK town

Saturday, 19/05/2012

http://timesofindia.indiatimes.com/nri/other-news/Indian-origin-man-is-first-Muslim-mayor-of-UK-town/articleshow/13283930.cms

Indian-origin councillor Abdul Razak Osman has become the first Lord Mayor of the Islamic faith to hold the high office in the multi-cultural town of Leicester, which has a large minority of Indian origin people. Osman was born in Kenya and arrived in the UK in 1971. His late father Yousuf Razak worked on the East African Railway, and worked for a local engineering firm after moving to Leicester.

 

Newsletter Sign up

Jassi compiles a monthly e-newsletter of activities in the constituency and beyond. To sign up, please enter your email address in the box below