ਲੁਧਿਆਣਾ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾਵੇ: ਖੰਗੂੜਾ - 17/01/2011

ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਇਲਾਵਾ ਮੁੱਲਾਂਪੁਰ ਤੇ ਦੋਰਾਹਾ 'ਚ ਨਵੇਂ ਜ਼ਿਲ੍ਹੇ ਬਣਨ

ਲੁਧਿਆਣਾ, 18 ਜੂਨ: ਕਿਲਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਨੇ ਅੱਜ ਲੁਧਿਆਣਾ ਨੂੰ ਤਿੰਨ ਹਿੱਸਿਆਂ 'ਚ ਵੰਡ ਕੇ ਨਵਾਂ ਜ਼ਿਲ੍ਹਾ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਇਲਾਵਾ ਮੁੱਲਾਂਪੁਰ ਅਤੇ ਦੋਰਾਹਾ 'ਚ ਨਵੇਂ ਸ਼ਹਿਰ ਬਣਾਏ ਜਾਣ ਦੀ ਮੰਗ ਕੀਤੀ ਹੈ।

ਇਸ ਸਬੰਧ 'ਚ ਅੱਜ ਜਾਰੀ ਬਿਆਨ 'ਚ ਕਿਹਾ ਹੈ ਕਿ ਜਨਸੰਖਿਆ ਦੇ ਹਿਸਾਬ ਨਾਲ ਪੰਜਾਬ ਦਾ ਵੱਡਾ ਸ਼ਹਿਰ ਹੋਣ ਦੇ ਨਾਤੇ ਲੋਕਾਂ ਨੂੰ ਪ੍ਰਸ਼ਾਸਨਿਕ ਸੁਵਿਧਾਵਾਂ ਨਜ਼ਦੀਕ ਉਪਲਬਧ ਕਰਵਾ ਕੇ ਬੇਹਤਰ ਸੇਵਾਵਾਂ ਦਿੱਤੇ ਜਾਣ ਦੀ ਲੋੜ ਹੈ।

ਖੰਗੂੜਾ ਨੇ ਸਪੱਸ਼ਟ ਕੀਤਾ ਕਿ ਵਰਤਮਾਨ 'ਚ ਕਈ ਲੋਕਾਂ ਨੂੰ ਸ਼ਹਿਰ ਦੀਆਂ ਹੱਦਾਂ ਤੋਂ ਜ਼ਿਲ੍ਹੇ ਦੇ ਕੇਂਦਰੀ ਸਥਾਨ 'ਚ ਪਹੁੰਚਣ 'ਤੇ 90 ਮਿੰਟ ਤੋਂ ਵਧ ਦਾ ਸਮਾਂ ਲੱਗਦਾ ਹੈ। ਜੋ ਬਹੁਤ ਜ਼ਿਆਦਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਸਬੰਧੀ ਕਈ ਦਫਤਰ ਜ਼ਿਆਦਾ ਦੂਰ ਹੋਣ ਦੇ ਕਾਰਨ ਸੀਨੀਅਰ ਅਧਿਕਾਰੀਆਂ ਨੂੰ ਰੋਜ਼ਾਨਾ ਜਾਇਜਾ ਲੈਣ ਜਾਣ 'ਚ ਪ੍ਰੇਸ਼ਾਨੀ ਆਉਂਦੀ ਹੈ। ਜਦਕਿ ਮੁੱਖ ਮੰਤਰੀ ਤੇ ਡਿਪੁਟੀ ਸੀ.ਐੱਮ ਦੇ ਇਨ੍ਹਾਂ ਇਲਾਕਿਆਂ ਦੇ ਦੌਰੇ 'ਤੇ ਹੀ ਇਨ੍ਹਾਂ 'ਚੋਂ ਕਈ ਅਧਿਕਾਰੀ ਮੌਕਾ ਸਥਾਨ 'ਤੇ ਪਹੁੰਚਦੇ ਹਨ।

ਖੰਗੂੜਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਸਲ 'ਚ ਆਮਤੌਰ 'ਤੇ ਬੈਸਟ ਕੈਡਰ ਅਧਿਕਾਰੀਆਂ ਦੀਆਂ ਸੇਵਾਵਾਂ ਲੈਣ ਦੇ ਬਾਵਜੂਦ 14 ਵਿਧਾਨ ਸਭਾ ਖੇਤਰਾਂ ਵਾਲੇ ਲੁਧਿਆਣਾ ਸ਼ਹਿਰ ਦੇ ਪ੍ਰਸ਼ਾਸਨ 'ਚ ਪ੍ਰਦਰਸ਼ਨ ਦੀ ਜਾਂਚ ਦੇ ਮਾਮਲੇ 'ਚ ਇਨ੍ਹਾਂ 'ਚੋਂ ਕਈ ਬਹੁਤ ਅਤੇ ਕੁਝ ਬਹੁਤ ਜ਼ਿਆਦਾ ਘੱਟ ਪਾਏ ਗਏ ਹਨ।

ਸ਼ਹਿਰ ਨੂੰ ਤਿੰਨ ਹਿੱਸਿਆਂ 'ਚ ਵੰਡਣ ਦੇ ਮਾਮਲੇ 'ਚ ਖੰਗੂੜਾ ਨੇ ਕਿਹਾ ਕਿ ਇਸ ਲੜੀ ਹੇਠ ਖੰਨਾ, ਸਮਰਾਲਾ, ਸਾਹਨੇਵਾਲ ਤੇ ਪਾਇਲ ਦੇ ਚਾਰ ਵਿਧਾਨ ਸਭਾ ਖੇਤਰਾਂ ਨੂੰ ਮਿਲਾ ਕੇ ਇੱਕ ਜ਼ਿਲ੍ਹਾ, ਕਾਰਪੋਰੇਸ਼ਨ ਦੀ ਛੇ ਵਿਧਾਨ ਸਭਾਵਾਂ ਨੂੰ ਮਿਲਾ ਕੇ ਕੇਂਦਰੀ ਲੁਧਿਆਣਾ ਜ਼ਿਲ੍ਹਾ ਅਤੇ ਚਾਰ ਵਿਸ ਖੇਤਰਾਂ ਜਿਨ੍ਹਾਂ 'ਚ ਗਿੱਲ, ਦਾਖਾ, ਰਾਏਕੋਟ ਤੇ ਜਗਰਾਉਂ ਸ਼ਾਮਿਲ ਹਨ, ਨੂੰ ਮਿਲਾ ਕੇ ਇੱਕ ਹੋਰ ਜ਼ਿਲ੍ਹਾ ਬਣਾ ਦਿੱਤਾ ਜਾਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕੋਈ ਲੋਕਾਂ ਦੇ ਲਈ ਜ਼ਿਲ੍ਹਾ ਮੁੱਖ ਦਫਤਰਾਂ 'ਚ ਪਹੁੰਚਣ ਵਾਸਤੇ ਯਾਤਰਾ ਦੇ ਦੌਰਾਨ ਖਰਚ ਹੋਣ ਵਾਲਾ ਸਮਾਂ 30ਮਿੰਟਜਾਂਫਿਰਇਸਤੋਂਵੀਘੱਟਹੋਜਾਵੇਗਾ।

ਨਾਲ ਹੀ ਖੰਗੂੜਾ ਨੇ ਚਾਰ ਪੱਛਮੀ ਵਿਧਾਨ ਸਭਾ ਖੇਤਰਾਂ ਜਿਨ੍ਹਾਂ 'ਚ ਗਿੱਲ, ਦਾਖਾ, ਰਾਏਕੋਟ ਅਤੇ ਜਗਰਾਉਂ ਸ਼ਾਮਿਲ ਹਨ, ਨੂੰ ਮਿਲਾ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਜ਼ਿਲ੍ਹਾ ਬਣਾਏ ਜਾਣ 'ਤੇ ਜ਼ੋਰ ਦਿੱਤਾ ਹੈ। ਕਿਉਂਕਿ ਇਸ 'ਚ ਸ਼ਹੀਦ ਕਰਤਾਰ ਸਿੰਘ ਦਾ ਇਤਿਹਾਸਿਕ ਸਰਾਭਾ ਪਿੰਡ ਆਉਂਦਾ ਹੈ। ਜਿਸ ਮਹਾਨ ਸ਼ਹੀਦ ਨੂੰ ਬ੍ਰਿਟਿਸ਼ ਸਾਮਰਾਜ ਵੱਲੋਂ ਫਾਂਸੀ ਚੜ੍ਹਾ ਦਿੱਤਾ ਗਿਆ ਸੀ ਅਤੇ ਉਹ ਸ਼ਹੀਦ ਭਗਤ ਸਿੰਘ ਦੇ ਲਈ ਪ੍ਰੇਰਨਾ ਦਾ ਸਰੋਤ ਬਣੇ। ਖੰਗੂੜਾ ਨੇ ਮੁੱਲਾਂਪੁਰ 'ਚ ਨਵਾਂ ਜ਼ਿਲ੍ਹਾ ਮੁੱਖ ਦਫਤਰ ਤੇ ਲੁਧਿਆਣਾ ਨੂੰ ਸਮਾਲ ਸੈਟੇਲਾਈਟ ਟਾਊਨ ਬਣਾਏ ਜਾਣ ਦੀ ਵੀ ਮੰਗ ਕੀਤੀ ਹੈ, ਜਿਸਨੂੰ ਇੱਕ ਨਵੇਂ ਮਾਡਲ ਟਾਊਨ ਦੇ ਰੂਪ 'ਚ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ।

ਉਥੇ, ਪਹਿਲੀ ਵਾਰ ਕਿਲਾ ਰਾਏਪੁਰ ਤੋਂ ਵਿਧਾਇਕ ਨੇ ਇੰਡਸਟਰੀ ਦਾ ਲੁਧਿਆਣਾ ਮਹਾਨਗਰੀ ਖੇਤਰ ਤੋਂ ਬਾਹਰ ਵਿਕੇਂਦਰੀਕਰਨ ਕਰਨ ਨੂੰ ਜ਼ਰੂਰੀ ਦੱਸਿਆ ਹੈ। ਨਵਾਂ ਜ਼ਿਲ੍ਹਾ ਇਸ ਪ੍ਰਕ੍ਰਿਆ 'ਚ ਸਹਾਇਤਾ ਕਰੇਗਾ। ਦੋਵੇਂ ਪੂਰਬੀ ਅਤੇ ਪੱਛਮੀ ਜ਼ਿਲ੍ਹਿਆਂ ਨੂੰ ਉਦਯੋਗਿਕੀਕਰਨ ਦੇ ਤੇਜ਼ੀ ਨਾਲ ਵਿਕਾਸ ਦਾ ਫਾਇਦਾ ਮਿਲੇਗਾ।

ਖੰਗੂੜਾ ਨੇ ਕਿਹਾ ਕਿ ਵਰਤਮਾਨ 'ਚ ਪੱਛਮੀ ਜ਼ਿਲ੍ਹਾ ਬੁੱਢੇ ਨਾਲੇ 'ਚ ਪ੍ਰਦੂਸ਼ਣ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ, ਹਾਲਾਂਕਿ ਇਹ ਇਸਨੂੰ ਪੈਦਾ ਨਹੀਂ ਕਰਦਾ। ਇਕ ਸੁਤੰਤਰ ਜ਼ਿਲ੍ਹਾ ਬਣਨ ਤੋਂ ਬਾਅਦ ਬੁੱਢੇ ਨਾਲੇ 'ਚ ਪ੍ਰਦੂਸ਼ਣ ਅਤੇ ਇਸਦੇ ਪ੍ਰਭਾਵ ਦੀ ਸਮੱਸਿਆ 'ਤੇ ਗੰਭੀਰਤਾ ਨਾਲ ਧਿਆਨ ਦਿੱਤਾ ਜਾ ਸਕੇਗਾ।

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋ ਜ਼ਿਲ੍ਹਿਆਂ, ਜਿਨ੍ਹਾਂ 'ਚੋਂ ਇੱਕ ਦਾ ਦੋਰਾਹਾ ਅਤੇ ਦੂਜ਼ੇ ਦਾ ਮੁੱਲਾਂਪੁਰ ਦੇ ਨਿਰਮਾਣ ਕੀਤੇ ਜਾਣ ਨਾਲ ਪੰਜਾਬ ਨੂੰ 2 ਨਵੇਂ ਸ਼ਹਿਰਾਂ ਨੂੰ ਪ੍ਰਮੋਟ ਕਰਨ ਦਾ ਵਧੀਆ ਮੌਕਾ ਮਿਲੇਗਾ। ਜੋ ਸ਼ਹਿਰ ਵਧੀਆ ਅਰਬਨ ਪਲਾਨਰਾਂ ਵਲੋਂ ਡਿਜ਼ਾਇਨ ਹੋ ਕੇ ਸ਼ਾਨਦਾਰ ਇਨਫਰਾਸਟਰੱਕਚਰਲ, ਸਰਵਜਨਿਕ ਆਵਾਜਾਈ ਅਤੇ ਵੇਸਟ ਮੈਨੇਜਮੇਂਟ ਸੁਵਿਧਾਵਾਂ ਨਾਲ ਲੈਸ ਵਿਸ਼ਵ ਪੱਧਰੀ ਮਾਡਲ ਕਾਰਬਨ ਨਿਊਟ੍ਰਲ ਸ਼ਹਿਰ ਬਣ ਸਕਦੇ ਹਨ। ਇਹ ਲੁਧਿਆਣਾ ਸ਼ਹਿਰ ਤੋਂ ਵੱਧ ਰਹੀ ਜਨ ਸੰਖਿਆ ਅਤੇ ਘੱਟ ਹੋ ਰਹੇ ਇਨਫਰਾਸਟਰੱਕਚਰ ਦੇ ਦਬਾਅ ਨੂੰ ਘੱਟ ਕਰੇਗਾ।

ਖੰਗੂੜਾ ਨੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦਾ ਕਮਰਸ਼ਿਅਲ ਅਤੇ ਇੰਡਸਟਰੀਅਲ ਕੇਂਦਰ ਹੋਣ ਦੇ ਨਾਤੇ ਲੁਧਿਆਣਾ ਇੱਕ ਖੰਡਰ ਸ਼ਹਿਰ ਤੋਂ ਬਹੁਤ ਚੰਗਾ ਹੋਣਾ ਚਾਹੀਦਾ ਹੈ, ਜਿਹੜਾ ਅੱਜ ਗੰਦੀ ਨਾਲੀਆਂ, ਟੁੱਟੀਆਂ ਸੜਕਾਂ, ਟਰੈਫਿਕ, ਅਵਾਜ਼ ਅਤੇ ਹਵਾ ਪ੍ਰਦੂਸ਼ਣ ਤੇ ਖ਼ਰਾਬ ਕਨੇਕਟੀਵਿੜੀ ਦਾ ਸਾਹਮਣਾ ਕਰ ਰਿਹਾ ਹੈ। ਇੱਕ ਇੰਪਲਾਇਰ ਵਜੋ ਉਹ ਜਾਣਦੇ ਹਨ ਕਿ ਸੀਨੀਅਰ ਅਧਿਕਾਰੀਆਂ ਨੂੰ ਲੁਧਿਆਣਾ 'ਚ ਕੰਮ ਕਰਨ ਦੇ ਲਈ ਮਨਾਉਣਾ ਕਿੰਨਾ ਔਖਾ ਹੈ। ਫਿਰ ਵੀ ਕੱਲ੍ਹ ਦੇ ਚਮਚਮਾਉਂਦੇ ਨਵੇਂ ਸ਼ਹਿਰਾਂ ਮੁੱਲਾਂਪੁਰ ਤੇ ਦੋਰਾਹਾ ਦਾ ਮਤਾ ਪੇਸ਼ ਕਰਦੇ ਹਨ ਅਤੇ ਇਹ ਇੱਕ ਸ਼ਾਨਦਾਰ ਸੰਭਾਵਨਾ ਬਣ ਜਾਂਦੀ ਹੈ।

ਖੰਗੂੜਾ ਨੇ ਵਰਤਮਾਨ ਜ਼ਿਲ੍ਹੇ ਲੁਧਿਆਣਾ ਦੇ ਮੁੜ ਨਿਰਮਾਣ ਦੇ ਲਈ ਦੋ ਜ਼ਿਲ੍ਹਿਆਂ ਦੇ ਨਿਰਮਾਣ ਨੂੰ ਪਹਿਲਾ ਕਦਮ ਦੱਸਿਆ ਹੈ।
ਵਿਧਾਇਕ, ਜੱਸੀ ਖੰਗੂੜਾ

Punjab Politics News

HALQA NEWS

Jassi Khangura released magazine - Tuesday, 28/02/2012

Jassi Khangura released magazine with Mr. Dhanwant Singh Hissowal, owner of a local newspaper 'Paar Utara,' at Hotel Park Plaza. In the picture, Mr. Dhanwant S. Hissowal, Mr. Ranjit S. Mangat, Mr. Bhag S. Dardi, Mr. Sukhpal S. Shampy Banohar and other Congress supporters and workers.






 

NRI NEWS

Indian-origin man is first Muslim mayor of UK town

Saturday, 19/05/2012

http://timesofindia.indiatimes.com/nri/other-news/Indian-origin-man-is-first-Muslim-mayor-of-UK-town/articleshow/13283930.cms

Indian-origin councillor Abdul Razak Osman has become the first Lord Mayor of the Islamic faith to hold the high office in the multi-cultural town of Leicester, which has a large minority of Indian origin people. Osman was born in Kenya and arrived in the UK in 1971. His late father Yousuf Razak worked on the East African Railway, and worked for a local engineering firm after moving to Leicester.

 

Newsletter Sign up

Jassi compiles a monthly e-newsletter of activities in the constituency and beyond. To sign up, please enter your email address in the box below