ਸੁਖਬੀਰ ਨਿਸ਼ਚਿਤ ਤੌਰ 'ਤੇ ਘੋੜਿਆਂ ਅਤੇ ਕੁੱਤਿਆਂ ਦੇ ਰੇਸਾਂ ਦੀ ਤੁਲਨਾ 'ਚ ਵੱਧ ਮਹੱਤਵਪੂਰਨ ਪ੍ਰਾਥਮਿਕਤਾਵਾਂ ਪ੍ਰਦਾਨ ਕਰ ਸਕਦੇ ਹਨ : ਖੰਗੂੜਾ - 26/07/2011

ਚੰਡੀਗੜ੍ਹ, 26 ਜੁਲਾਈ 2011

ਜਦੋਂ ਲੁਧਿਆਣਾ ਦੇ ਨਾਗਰਿਕ ਮੁੱਢਲੀਆਂ ਸੁਵਿਧਾਵਾਂ ਵਾਸਤੇ ਸੰਘਰਸ਼ ਕਰ ਰਹੇ ਹਨ, ਅਖਬਾਰਾਂ 'ਚ ਇੱਥੇ ਕੁੱਤਿਆਂ ਅਤੇ ਘੋੜਿਆਂ ਦੀਆਂ ਰੇਸਾਂ ਵਾਸਤੇ ਟਰੈੱਕਸ ਦੇ ਐਲਾਨ ਸਬੰਧੀ ਛੱਪੀਆਂ ਖ਼ਬਰਾਂ 'ਤੇ ਤਿੱਖੀ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਕਿੱਲਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਨੇ ਅੱਜ ਇਨ੍ਹਾਂ ਪ੍ਰੋਜੈਕਟਾਂ ਨੂੰ ਧੱਕੇ ਨਾਲ ਲਿਆਉਣ ਵਾਲੀ ਪੰਜਾਬ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ, ਅੱਗੇ ਕੀ ਹੈ? ਸੁਖਬੀਰ ਕੋਲ ਇਮੂਜ਼ ਵੀ ਹਨ। ਕੀ ਉਹ ਇਮੂ ਰੇਸਿੰਗ ਨੂੰ ਵੀ ਨਾਲ ਜੋੜਨਗੇ?ਅਸੀਂ ਗੰਭੀਰਤਾ ਨਾਲ ਸੋਚ ਰਹੇ ਹਾਂ, ਜਿਵੇਂ ਸਵੇਰੇ ਕੋਈ ਸੁਖਬੀਰ ਨੂੰ ਚਾਹ 'ਚ ਕੁਝ ਮਿਲਾ ਕੇ ਦੇ ਦਿੰਦਾ ਹੋਵੇ।

ਖੰਗੂੜਾ ਨੇ ਕਿਹਾ ਕਿ ਜਾਂ ਤਾਂ ਇਹ ਸਰਕਾਰ ਲੋਕਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਨ੍ਹਾਂ ਨੂੰ ਬੁਨਿਆਦੀ ਸੇਵਾਵਾਂ ਦੀ ਬਹੁਤ ਲੋੜ ਹੈ, ਜਾਂ ਤਾਂ ਸਿੱਧੇ ਤੌਰ 'ਤੇ ਆਪਣੇ ਆਖਿਰੀ ਸਮੇਂ 'ਚ ਵੱਧ ਤੋਂ ਵੱਧ ਪ੍ਰੋਜੈਕਟਾਂ ਦਾ ਐਲਾਨ ਕਰਕੇ ਸੱਤਾ ਦੀ ਕੁਰਸੀ ਤੋਂ ਡਿੱਗਣੋਂ ਬੱਚਣ ਦੀ ਆਖਿਰੀ ਕੋਸ਼ਿਸ਼ ਕਰ ਰਹੀ ਹੈ! ਇਸ ਮਾਮਲੇ 'ਚ ਇਹ ਕਹਿਣਾ ਸਹੀ ਹੋਵੇਗਾ ਕਿ ਉਹ ਨਿਸ਼ਚਿਤ ਤੌਰ 'ਤੇ ਰੇਸ ਦੇ ਘੋੜੇ ਦੇ ਭੱਜਣ ਤੋਂ ਬਾਅਦ ਦਰਵਾਜ਼ਾ ਬੰਦ ਕਰਨ ਵਾਲੇ ਹਨ!

ਜੱਸੀ ਨੇ ਕਿਹਾ ਕਿ ਲੁਧਿਆਣਾ ਖੇਤਰ 'ਚ ਵੱਡੀ ਗਿਣਤੀ 'ਚ ਲੋਕ ਪ੍ਰਦੂਸ਼ਣ, ਗੰਦੀ ਬਸਤੀਆਂ, ਡੇਂਗੂ, ਟਾਈਫਾਇਡ, ਘਟੀਆ ਸੜਕਾਂ, ਗੈਰ ਵਿਸ਼ਵਾਸਯੋਗ, ਸੁਰੱਖਿਅਤ, ਉਚਿਤ ਅਤੇ ਸੰਗਠਿਤ ਪਬਲਿਕ ਟਰਾਂਸਪੋਰਟ ਦੀ ਭਿਆਨਕ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਰਕਾਰ ਦਾ ਧਿਆਨ ਨਿਸ਼ਚਿਤ ਤੌਰ 'ਤੇ ਇਨ੍ਹਾਂ ਖੇਤਰਾਂ ਵੱਲ ਨੂੰ ਹੋਣਾ ਚਾਹੀਦਾ ਹੈ, ਨਾ ਕਿ ਹਵਾਈ ਪ੍ਰੋਜੈਕਟਾਂ 'ਤੇ ਜਿਹੜੇ ਅੰਤ 'ਚ ਲੋਕਾਂ ਨੂੰ ਜੂਆ ਖੇਡਣ ਲਈ ਉਤੇਜਿਤ ਕਰਦੇ ਹਨ?

ਖੰਗੂੜਾ ਨੇ ਤਿੱਖੇ ਸ਼ਬਦਾਂ 'ਚ ਕਿਹਾ ਕਿ ਬੇਸ਼ੱਕ ਭਾਰਤ ਵਿੱਚ ਘੋੜਿਆਂ ਦੀ ਰੇਸ ਦੀ ਇੰਡਸਟਰੀ ਨੂੰ ਨਵੇਂ ਰੇਸ ਕੋਰਸ ਮਿੱਲਣ 'ਤੇ ਖੁਸ਼ੀ ਹੋਵੇਗੀ। ਮਗਰ ਮੈਨੂੰ ਵਿਸ਼ਵਾਸ ਹੈ ਕਿ ਸੁਖਬੀਰ ਵੱਲੋਂ ਇੰਡਸਟਰੀ ਪ੍ਰੋਫੈਸ਼ਨਲਾਂ ਅਤੇ ਪ੍ਰਸ਼ਾਸਨਿਕ ਸੰਗਠਨਾਂ ਦੀ ਬਾਡੀ ਦੀ ਸਥਾਪਨਾ ਦੀ ਜਗ੍ਹਾ ਇਸਦੀ ਸਥਾਪਨਾ ਦੇ ਆਦੇਸ਼ ਦੇਣਾ ਘੱਟ ਖੁਸ਼ੀ ਦੇਣ ਵਾਲਾ ਹੈ।

ਜੱਸੀ ਨੇ ਕਿਹਾ 'ਹਾਲੇ ਤੱਕ, ਅਸੀਂ ਸਿਰਫ ਸਰਕਾਰ ਪਾਸੋਂ ਸੁਣਿਆ ਹੈ... ਮਗਰ ਪ੍ਰੋਜੈਕਟ 'ਤੇ ਰੇਸਿੰਗ ਇੰਡਸਟਰੀ 'ਚ ਕੋਈ ਵੀ ਨਹੀਂ ਸੁਣਿਆ ਗਿਆ, ਜਿਹੜਾ ਸੂਬੇ ਵਾਸਤੇ ਆਮਦਨ ਕਮਾਊ ਵਜੋਂ ਇਸਦੀ ਸਫਲਤਾ 'ਤੇ ਮੈਨੂੰ ਸਵਾਲ ਕਰਦਾ ਹੈ।'

ਜੱਸੀ ਨੇ ਅੰਤ 'ਚ ਕਿਹਾ, 'ਪੰਜਾਬ ਦੇ ਲੋਕਾਂ ਵੱਲੋਂ ਠੁਕਰਾਏ ਜਾਣ ਤੋਂ ਬਾਅਦ ਸ਼ਾਇਦ ਸੁਖਬੀਰ ਆਪਣੇ ਵਾਸਤੇ ਇੱਕ ਨਵਾਂ ਕਰਿਅਰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਘੋੜਿਆਂ ਤੇ ਕੁੱਤਿਆਂ ਰਾਹੀਂ ਜੇਤੂਆਂ 'ਤੇ ਮੰਚ 'ਤੇ ਪਹੁੰਚਣ ਦਾ ਇੱਕੋਮਾਤਰ ਰਸਤਾ ਦੇਖਦੇ ਹਨ। ਜਾਂ ਫਿਰ ਇਹ ਇੱਕ ਹੋਰ ਅਣਸਿੱਧੀ ਜ਼ਮੀਨ ਹੜਪਣ ਦੀ ਯੋਜਨਾ ਹੈ? ਖੰਗੂੜਾ ਨੇ ਅੰਤ 'ਚ ਕਿਹਾ ਕਿ 'ਇਹ ਸਿੱਧੇ ਅਤੇ ਅਣਸਿੱਧੇ ਜੂਏ ਵਜੋਂ ਬਾਦਲ ਪਰਿਵਾਰ ਦਾ ਇੱਕ ਹੋਰ ਬਿਜ਼ਨੇਸ ਵੀ ਹੋ ਸਕਦਾ ਹੈ।'

Punjab Politics News

HALQA NEWS

Jassi Khangura released magazine - Tuesday, 28/02/2012

Jassi Khangura released magazine with Mr. Dhanwant Singh Hissowal, owner of a local newspaper 'Paar Utara,' at Hotel Park Plaza. In the picture, Mr. Dhanwant S. Hissowal, Mr. Ranjit S. Mangat, Mr. Bhag S. Dardi, Mr. Sukhpal S. Shampy Banohar and other Congress supporters and workers.






 

NRI NEWS

Indian-origin man is first Muslim mayor of UK town

Saturday, 19/05/2012

http://timesofindia.indiatimes.com/nri/other-news/Indian-origin-man-is-first-Muslim-mayor-of-UK-town/articleshow/13283930.cms

Indian-origin councillor Abdul Razak Osman has become the first Lord Mayor of the Islamic faith to hold the high office in the multi-cultural town of Leicester, which has a large minority of Indian origin people. Osman was born in Kenya and arrived in the UK in 1971. His late father Yousuf Razak worked on the East African Railway, and worked for a local engineering firm after moving to Leicester.

 

Newsletter Sign up

Jassi compiles a monthly e-newsletter of activities in the constituency and beyond. To sign up, please enter your email address in the box below