ਖੰਗੂੜਾ ਨੇ ਐਨ.ਆਰ.ਆਈਜ਼ ਲਈ ਓਨਲਾਈਨ ਵੋਟ ਪ੍ਰਾਪਤ ਕਰਨ ਦੀ ਸੁਵਿਧਾ ਲੌੰਚ ਕੀਤੀ: - 26/07/2011

ਕਿੱਲਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਨੇ ਅਗਾਮੀ ਚੋਣਾਂ ਦੇ ਹੋਰ ਯੋਗਵਾਨ ਐਨ.ਆਰ.ਆਈਜ਼ ਦੀ ਵੋਟ ਪ੍ਰਾਪਤ ਕਰਨ ਦੇ ਟੀਚੇ ਨਾਲ ਅੱਜ ਤੋਂ ਇੱਕ ਇੰਟਰਨੈੱਟ ਸੁਵਿਧਾ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਇਸ ਲੜੀ ਹੇਠ ਆਪਣੀ ਸਿਆਸੀ ਵੇਬਸਾਈਟ 'ਚ ਵਾਧਾ ਕਰਦੇ ਹੋਏ ਜੱਸੀ ਖੰਗੂੜਾ ਨੇ ਾ.ਤਲਿੳਰੳਪਿੁਰ.ੋਰਗ/ਂ੍ਰੀੜੋਟੲ.ਹਟਮਲ ਪਬਲਿਸ਼ ਕੀਤੀ ਹੈ।

ਮੀਡੀਆ ਰਿਪੋਰਟਾਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ, ਜਿਸ 'ਚ ਦਰਸਾਇਆ ਗਿਆ ਹੈ ਕਿ ਭਾਰਤ ਵਿੱਚ ਸਿਰਫ 35 ਐਨ.ਆਰ.ਆਈਜ਼ ਨੇ ਵੋਟ ਵਾਸਤੇ ਰਜ਼ਿਸਟਰ ਕੀਤਾ ਹੈ, ਜਦਕਿ ਲੁਧਿਆਣਾ ਵਿੱਚ ਜ਼ੀਰੋ (0), ਇਸ 'ਤੇ ਜੱਸੀ ਨੇ ਫੈਸਲਾ ਕੀਤਾ ਹੈ ਕਿ ਭਾਰਤ ਅਤੇ ਵਿਦੇਸ਼ਾਂ ਵਿੱਚ ਪੈਂਦੇ ਸਮੇਂ ਦੇ ਅੰਤਰ ਦੇ ਮਾਮਲੇ ਵਿੱਚ ਵੈਬ ਅਧਾਰਿਤ ਸੁਵਿਧਾ ਵਧੀਆ ਮਾਰਗਦਰਸ਼ਕ ਸਿੱਧ ਹੋਵੇਗੀ।

ਜੱਸੀ ਨੇ ਸਪੱਸ਼ਟ ਕੀਤਾ ਕਿ ਕਈਆਂ ਵਾਸਤੇ ਦਫਤਰੀ ਨੋਟੀਫਿਕੇਸ਼ਨਾਂ ਅਤੇ ਫਾਰਮਾਂ ਨੂੰ ਸਮਝਣਾ ਕਾਫੀ ਮੁਸ਼ਕਿਲ ਹੋ ਸਕਦਾ ਹੈ, ਇਹ ਨਵੀਂ ਸੁਵਿਧਾ ਪੂਰੀ ਪ੍ਰਣਾਲੀ ਨੂੰ ਸਰਲ ਬਣਾਉਣ ਦੀ ਭਰਪੂਰ ਕੋਸ਼ਿਸ਼ ਕਰੇਗੀ। ਖੰਗੂੜਾ ਨੇ ਕਿਹਾ ਕਿ ਕੋਈ ਵੀ ਐਨ.ਆਰ.ਆਈ ਾ.ਤਲਿੳਰੳਪਿੁਰ.ੋਰਗ/ਂ੍ਰੀੜੋਟੲ.ਹਟਮਲ ਪੇਜ਼ 'ਤੇ ਵਿਜ਼ਿਟ ਕਰ ਸਕਦਾ ਹੈ ਅਤੇ 'ਕਿਵੇਂ ਅਪਲਾਈ ਕਰਨਾ ਹੈ' ਗਾਈਡ ਰਾਹੀਂ ਕਲਿੱਕ ਕਰਕੇ ਸਿੱਧੀ ਤੇ ਸਰਲ ਜਾਣਕਾਰੀ ਕਰ ਸਕਦਾ ਹੈ।

ਇਸ ਤੋਂ ਇਲਾਵਾ ਹਲਕਾ ਦਾਖਾ ਦੇ ਵੋਟਰ ਸਿੱਧੇ ਤੌਰ 'ਤੇ ਆਪਣੀ ਅਰਜ਼ੀ ਜੱਸੀ ਦੇ ਦਫਤਰ ਤੋਂ ਸਬੰਧਿਤ ਲੋਕਲ ਚੋਣ ਬਾਡੀ ਨੂੰ ਅਗਾਂਹ ਕਾਰਵਾਈ ਲਈ ਭੇਜ ਸਕਦੇ ਹਨ।

ਖੰਗੂੜਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਅਗਾਮੀ ਚੋਣਾਂ ਵਿੱਚ ਐਨ.ਆਰ.ਆਈ ਮਹੱਤਵਪੂਰਨ ਅਤੇ ਸੰਭਵ ਤੌਰ 'ਤੇ ਨਿਰਣਾਇਕ ਭੂਮਿਕਾ ਨਿਭਾਉਣਗੇ ਤੇ ਉਹ ਆਸ ਕਰਦੇ ਹਨ ਕਿ ਵੱਡੀ ਗਿਣਤੀ 'ਚ ਲੋਕ ਇਸ ਸੁਵਿਧਾ ਦਾ ਇਸਤੇਮਾਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਐਨ.ਆਰ.ਆਈਜ਼ ਸੁਨਿਸ਼ਚਿਤ ਨਹੀਂ ਕਰ ਸਕਦੇ ਕਿ ਵੋਟ ਵਾਲੇ ਦਿਨ ਉਹ ਭਾਰਤ 'ਚ ਰਹਿਣਗੇ, ਅਜਿਹੇ 'ਚ ਫਿਰ ਵੀ ਜੇਕਰ ਉਹ ਇੱਥੇ ਹੁੰਦੇ ਹਨ, ਉਨ੍ਹਾਂ ਨੂੰ ਰਜਿਸਟਰ ਕਰਨਾ ਚਾਹੀਦਾ ਹੈ। ਇੱਕ ਸੁਝਾਅ ਵਜੋਂ ਜੇਕਰ ਅਰਜ਼ੀ ਅਕਤੂਬਰ ਤੋਂ ਬਾਅਦ ਪ੍ਰਾਪਤ ਹੁੰਦੀ ਹੈ, ਇਸਨੂੰ ਚੋਣਾਂ ਤੋਂ ਬਾਅਦ ਤੱਕ ਵਿਚਾਰ ਅਧੀਨ ਰੱਖ ਲਿਆ ਜਾਵੇਗਾ।

ਖੰਗੂੜਾ ਨੇ ਕਿਹਾ ਕਿ ਅਕਾਲੀ ਆਗੂਆਂ ਦੀ ਯੂ.ਕੇ., ਅਮਰੀਕਾ ਅਤੇ ਕਨੇਡਾ ਵਿੱਚ ਜਾ ਕੇ ਫੰਡ ਇਕੱਠਾ ਕਰਨ ਦੀ ਆਦਤ ਹੈ, ਪਰ ਉਹ ਐਨ.ਆਰ.ਆਈ ਮਾਮਲਿਆਂ ਦੀ ਗੱਲ ਕਰਨ ਤੋਂ ਬੱਚਦੇ ਹਨ ਅਤੇ ਕਦੇ ਵੀ ਐਨ.ਆਰ.ਆਈਜ਼ ਨੂੰ ਆਪਣੀ ਵੋਟ ਰਜਿਸਟਰ ਕਰਨ ਲਈ ਉਤਸਾਹਿਤ ਨਹੀਂ ਕੀਤਾ।

ਪਹਿਲੀ ਵਾਰ ਕਿੱਲਾ ਰਾਏਪੁਰ ਤੋਂ ਵਿਧਾਇਕ, ਖੁਦ ਇੱਕ ਸਾਬਕਾ ਐਨ.ਆਰ.ਆਈ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਜ਼ੋਰਦਾਰ ਢੰਗ ਦੇ ਨਾਲ ਸਮਰਥਨ ਕਰਨ ਦਾ ਸੱਦਾ ਦਿੰਦੇ ਹੋਏ ਅੰਤ ਕਰਦੇ ਹਨ।

Punjab Politics News

HALQA NEWS

Jassi Khangura released magazine - Tuesday, 28/02/2012

Jassi Khangura released magazine with Mr. Dhanwant Singh Hissowal, owner of a local newspaper 'Paar Utara,' at Hotel Park Plaza. In the picture, Mr. Dhanwant S. Hissowal, Mr. Ranjit S. Mangat, Mr. Bhag S. Dardi, Mr. Sukhpal S. Shampy Banohar and other Congress supporters and workers.






 

NRI NEWS

Indian-origin man is first Muslim mayor of UK town

Saturday, 19/05/2012

http://timesofindia.indiatimes.com/nri/other-news/Indian-origin-man-is-first-Muslim-mayor-of-UK-town/articleshow/13283930.cms

Indian-origin councillor Abdul Razak Osman has become the first Lord Mayor of the Islamic faith to hold the high office in the multi-cultural town of Leicester, which has a large minority of Indian origin people. Osman was born in Kenya and arrived in the UK in 1971. His late father Yousuf Razak worked on the East African Railway, and worked for a local engineering firm after moving to Leicester.

 

Newsletter Sign up

Jassi compiles a monthly e-newsletter of activities in the constituency and beyond. To sign up, please enter your email address in the box below