ਖੰਗੂੜਾ ਨੇ ਬਾਦਲਾਂ ਨੂੰ ਪੁੱਛਿਆ: ਕਿਉਂ ਮਾਨਸਾ 'ਚ ਜ਼ਮੀਨ ਅਕਵਾਇਰ ਕਰਨੀ ਇੰਨੀ ਜ਼ਰੂਰੀ ਹੈ, ਜਦਕਿ ਪ੍ਰਦਰਸ਼ਨੀ 'ਚ ਰੱਖੇ ਹੋਰ ਕਈ ਪ੍ਰੋਜੈਕਟ ਲਟਕ ਰਹੇ ਹਨ? - 05/08/2011

ਚੰਡੀਗੜ੍ਹ, 5 ਅਗਸਤ: ਕਿਲਾ ਰਾਏਪੁਰ ਤੋਂ ਵਿਧਾਇਕ ਜੱਸੀ ਖੰਗੂੜਾ ਨੇ ਅੱਜ ਪੁੱਛਿਆ ਹੈ, ਕੀ ਬਾਦਲ ਪਰਿਵਾਰ ਨੇ ਗੁੜਗਾਉਂ 'ਚ 18 ਏਕੜ ਜ਼ਮੀਨ ਦੇ ਲਈ ਮਾਰਕੀਟ ਰੇਟ ਦੀ ਅਦਾਇਗੀ ਕੀਤੀ ਸੀ, ਜਿਸ 'ਤੇ ਇਨ੍ਹਾਂ ਨੇ ਦਿ ਟਰਾਇਡੇਂਟ ਅਤੇ ਦਿ ਓਬਰਾਏ ਹੋਟਲ ਬਣਾਏ ਹਨ? ਇਸ ਜ਼ਮੀਨ ਨੂੰ ਬਾਦਲਾਂ ਨੂੰ ਸਵ. ਚੌਧਰੀ ਦੇਵੀ ਲਾਲ ਨੇ ਦਾਨ ਵਜੋਂ 1990 'ਚ ਦਿੱਤਾ ਸੀ, ਅੱਜ ਇਹ ਘੱਟੋਂ ਘੱਟ 2700 ਕਰੋੜ ਰੁਪਏ ਦੀ ਹੈ ਅਤੇ ਉਸ 'ਤੇ 1500 ਕਰੋੜ ਰੁਪਏ ਦੀ ਸੰਪਤੀ ਦਾ ਨਿਰਮਾਣ ਹੋ ਚੁੱਕਾ ਹੈ।

ਵਿਧਾਇਕ ਨੇ ਸਵਾਲ ਕੀਤਾ ਹੈ, ਕਿਉਂ ਜਦੋਂ ਜ਼ਮੀਨ ਦੀ ਗੱਲ ਆਉਂਦੀ ਹੈ, ਬਾਦਲ ਵਿਅਕਤੀਗਤ ਵਿੱਤੀ ਫਾਇਦਾ ਲੈਣ 'ਚ ਜ਼ਲਦੀ ਕਰਦੇ ਹਨ, ਮਗਰ ਜਦੋਂ ਇਹ ਮਾਨਸਾ ਜ਼ਿਲ੍ਹੇ ਦੇ ਕਿਸਾਨਾਂ 'ਤੇ ਆਉਂਦੀ ਹੈ, ਬਾਦਲ ਸਿਰਫ ਗਰੀਬ ਕਿਸਾਨਾਂ ਨੂੰ ਸਾਧਨਹੀਣ ਤੇ ਕਮਜ਼ੋਰ ਕਰਨ, ਉਨ੍ਹਾਂ 'ਤੇ ਲਾਠੀਆਂ ਵਰਸਾਉਂਦਿਆਂ ਹੋਇਆਂ ਗ੍ਰਿਫਤਾਰ ਕਰਨ 'ਚ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ। ਖੰਗੂੜਾ ਨੇ ਕਿਹਾ ਜ਼ਿਆਦਾਤਰ ਸਰਕਾਰਾਂ ਆਪਣੇ ਸ਼ਾਸਨਕਾਲ ਦੇ ਅਖੀਰਲੇ ਦਿਨਾਂ 'ਚ ਸਿਆਸੀ ਖ਼ਤਰਾ ਨਹੀਂ ਚੁੱਕਦੀਆਂ ਹਨ, ਜਿਹੜਾ ਅਕਾਲੀ ਸਰਕਾਰ ਮਾਨਸਾ ਜ਼ਿਲ੍ਹੇ 'ਚ ਜ਼ਮੀਨ ਅਕਵਾਇਰ ਕਰਨ ਦੇ ਨਾਲ ਲੈ ਰਹੇ ਹਨ ਅਤੇ ਸਾਫ ਤੌਰ 'ਤੇ ਇਸ ਮਾਮਲੇ ਨੂੰ ਅਗਲੇ ਪ੍ਰਸ਼ਾਸਨ ਦੇ ਸਾਹਮਣੇ ਡੀਲ ਕਰਨ ਵਾਸਤੇ ਛੱਡ ਦਿੱਤਾ ਹੈ।

ਇਸ ਤੋਂ ਇਲਾਵਾ ਬਾਦਲਾਂ ਵੱਲੋਂ ਇੰਡੀਆਬੁਲਸ ਪਾਵਰ ਪ੍ਰੋਜੈਕਟ ਦੀ ਸਿਧਾਂਤਵਾਦੀ ਪ੍ਰਮੋਸ਼ਨ ਨੇ ਆਮਤੌਰ 'ਤੇ ਖਲਬਲੀ ਮਚਾ ਦਿੱਤੀ ਹੈ ਅਤੇ ਸਿੱਟੇ ਵਜੋਂ ਸੈਂਕੜਾਂ ਕਿਸਾਨਾਂ ਦੀ ਗ੍ਰਿਫਤਾਰੀ, ਧਮਕੀਆਂ ਅਤੇ ਕੁਟਮਾਰ ਦੇ ਨਾਲ-ਨਾਲ ਪੁਲਿਸ ਮੁਲਾਜ਼ਮਾਂ ਵੱਲੋਂ ਇੱਕ ਕਿਸਾਨ ਦੀ ਸ਼ਰਮਨਾਕ ਤੇ ਦੁਖਦ ਹੱਤਿਆ ਦੇ ਰੂਪ 'ਚ ਸਾਹਮਣੇ ਆਈ ਹੈ।

ਜੱਸੀ ਨੇ ਕਿਹਾ ਕਿ ਇਹ ਮਾਮਲਾ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ, ਜਿਸਨੂੰ ਬਾਦਲ ਸਪੱਸ਼ਟ ਕਰਨ 'ਚ ਨਾਕਾਮ ਸਾਬਿਤ ਹੋਏ ਹਨ ਕਿ ਕਿਉਂ ਉਹ ਇੰਡੀਆਬੁਲਸ ਵਾਸਤੇ ਮਾਨਸਾ 'ਚ ਜ਼ਮੀਨ ਅਕਵਾਇਰ ਕਰਨ ਨੂੰ ਇੰਨਾ ਜ਼ੋਰ ਦੇ ਰਹੇ ਹਨ, ਜਦਕਿ ਸਰਕਾਰਾਂ ਵੱਲੋਂ ਬਣਾਏ ਗਏ ਹੋਰ ਪਾਵਰ ਪ੍ਰੋਜੈਕਟ ਪ੍ਰਦਰਸ਼ਨੀ 'ਚ ਰੱਖੇ ਪ੍ਰੋਜੈਕਟਾਂ ਵਾਂਗ ਇੱਕ ਤੋਂ ਦੂਜ਼ੇ ਕਾਰਨ ਦੇ ਚੱਲਦੇ ਲਟਕ ਰਹੇ ਹਨ।

ਜੱਸੀ ਨੇ ਸੱਤਾਧਾਰੀ ਅਕਾਲੀ ਭਾਜਪਾ ਸਰਕਾਰ ਵੱਲੋਂ ਇੰਡੀਆਬੁਲਸ ਪ੍ਰੋਜੈਕਟ ਵਾਸਤੇ ਜ਼ਮੀਨ ਅਕਵਾਇਰ ਕੀਤੇ ਜਾਣ ਲਈ ਦਿਖਾਈ ਜਾ ਰਹੀ ਜ਼ਲਦੀ 'ਤੇ ਵੀ ਸਵਾਲ ਕੀਤਾ ਹੈ, ਜਦਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਪਾਵਰ ਪ੍ਰਚੇਜ਼ ਐਗਰੀਮੇਂਟ (ਪੀ.ਪੀ.ਏ) 'ਚ ਪ੍ਰਵੇਸ਼ ਹੀ ਨਹੀਂ ਕੀਤਾ। ਇਸ ਲੜੀ ਹੇਠ ਜਿੱਥੇ ਕੇਂਦਰ ਸਰਕਾਰ ਪਾਸੋਂ ਨਾ ਤਾਂ ਕੋਲੇ ਦੀ ਸੁਰੱਖਿਆ ਅਤੇ ਨਾ ਹੀ ਵਾਤਾਵਰਨ ਸਬੰਧੀ ਕਲੀਅਰੇਂਸ ਸੁਨਿਸ਼ਚਿਤ ਕੀਤੀ ਗਈ ਹੈ।

ਜੱਸੀ ਨੇ ਤਿੱਖੀ ਪ੍ਰਤੀਕ੍ਰਿਆ ਜ਼ਾਹਿਰ ਕਰਦੇ ਹੋਏ ਕਿਹਾ, ਕੀ ਗਿੱਦੜਬਾਹਾ ਪ੍ਰੋਜੈਕਟ ਨੂੰ ਇੰਨੀ ਪ੍ਰਾਥਮਿਕਤਾ ਨਹੀਂ ਦੇਣੀ ਚਾਹੀਦੀ, ਜਿੱਥੇ ਸਮਝੌਤਾ ਹੋ ਚੁੱਕਾ ਹੈ, ਪੀ.ਪੀ.ਏ ਦਸਤਖਤ ਕੀਤਾ ਜਾ ਚੁੱਕਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਕਲੀਅਰੇਂਸ ਵੀ ਮੌਜ਼ੂਦ ਹੈ? ਉਨ੍ਹਾਂ ਨੇ ਪੁੱਛਿਆ ਕਿਉਂ ਤੁਸੀਂ ਗਿੱਦੜਬਾਹਾ ਨੂੰ ਲੈ ਕੇ ਇੰਨੇ ਠੰਡੇ ਹੋ, ਜਿਹੜਾ ਇੰਡੀਆਬੁਲਸ ਪ੍ਰੋਜੈਕਟ ਪਲਾਨਿੰਗ ਤੋਂ ਬਹੁਤ ਪਹਿਲਾਂ ਤੋਂ ਲਾਈਨ 'ਚ ਲੱਗਿਆ ਹੋਇਆ ਹੈ? ਕੀ ਇਹ ਸਿਰਫ ਇਸ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਭਤੀਜ਼ਾ ਮਨਪ੍ਰੀਤ ਬਾਦਲ ਗਿੱਦੜਬਾਹਾ ਪ੍ਰੋਜੈਕਟ ਦਾ ਕ੍ਰੇਡਿਟ ਲੈ ਸਕੇ?

ਕਿਲਾ ਰਾਏਪੁਰ ਵਿਧਾਇਕ ਨੇ ਪੁੱਛਿਆ ਹੈ, ਇਸ 'ਚ ਬਾਦਲ ਪਰਿਵਾਰ ਵਾਸਤੇ ਕੀ ਫਾਇਦਾ ਹੈ, ਜਿਸਨੇ ਉਸ ਪ੍ਰੋਜੇਕਟ ਦੇ ਲਈ ਉਸਨੂੰ ਸਿਆਸੀ ਖ਼ਤਰਾ ਮੋਲ ਲੈਣ 'ਤੇ ਮਜ਼ਬੂਰ ਕਰ ਦਿੱਤਾ ਹੈ, ਜਿਸਦੇ ਕੋਲ ਸਮਝੌਤੇ ਤੋਂ ਇਲਾਵਾ ਕੋਈ ਅਧਿਕਾਰਿਕ ਮਨਜ਼ੂਰੀ ਨਹੀਂ ਹੈ?

ਖੰਗੂੜਾ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਮਾਨਸਾ 'ਚ ਜ਼ਮੀਨ ਅਕਵਾਇਰ ਕਰਨ 'ਤੇ ਸਫਾਈ ਨਹੀਂ ਦਿੰਦੇ ਗੰਭੀਰ ਸੰਦੇਹ ਕਾਇਮ ਰਹੇਗਾ ਅਤੇ ਸੱਤਾਧਾਰੀ ਪਰਿਵਾਰ ਦੇ ਉੱਪਰ ਡੀਲ ਨੂੰ ਲੈ ਕੇ ਭ੍ਰਿਸ਼ਟਾਚਾਰ ਦੀ ਪਰਛਾਂ ਮੰਡਰਾਉਂਦੀ ਰਹੇਗੀ।

ਜੱਸੀ ਖੰਗੂੜਾ

Punjab Politics News

HALQA NEWS

Jassi Khangura released magazine - Tuesday, 28/02/2012

Jassi Khangura released magazine with Mr. Dhanwant Singh Hissowal, owner of a local newspaper 'Paar Utara,' at Hotel Park Plaza. In the picture, Mr. Dhanwant S. Hissowal, Mr. Ranjit S. Mangat, Mr. Bhag S. Dardi, Mr. Sukhpal S. Shampy Banohar and other Congress supporters and workers.






 

NRI NEWS

Indian-origin man is first Muslim mayor of UK town

Saturday, 19/05/2012

http://timesofindia.indiatimes.com/nri/other-news/Indian-origin-man-is-first-Muslim-mayor-of-UK-town/articleshow/13283930.cms

Indian-origin councillor Abdul Razak Osman has become the first Lord Mayor of the Islamic faith to hold the high office in the multi-cultural town of Leicester, which has a large minority of Indian origin people. Osman was born in Kenya and arrived in the UK in 1971. His late father Yousuf Razak worked on the East African Railway, and worked for a local engineering firm after moving to Leicester.

 

Newsletter Sign up

Jassi compiles a monthly e-newsletter of activities in the constituency and beyond. To sign up, please enter your email address in the box below